ਸਿਏਟਿਲ, (ਅਮਰੀਕਾ)- ਇਰਾਕ ਜੰਗ 'ਚ ਜ਼ਖਮੀ ਹੋਏ ਅਤੇ ਜੰਗ ਰੋਕੂ ਕਾਰਕੁੰਨਾਂ ਟਾਮਸ ਯੰਗ ਦਾ ਦੇਹਾਂਤ ਹੋ ਗਿਆ। ਉਨ੍ਹਾਂ 'ਤੇ 2007 'ਚ 'ਬਾਡੀ ਆਫ ਵਾਰ' ਨਾਂ ਨਾਲ ਡਾਕਿਊਮੈਂਟਰੀ ਵੀ ਬਣੀ ਸੀ। ਉਹ 34 ਸਾਲ ਦੇ ਸਨ। ਉਨ੍ਹਾਂ ਦੀ ਪਤਨੀ ਕਲਾਊਡੀਆ ਕਿਊਏਲਰ ਨੇ ਮੰਗਲਵਾਰ ਨੂੰ ਦੱਸਿਆ ਕਿ ਯੰਗ ਨੇ ਇਥੇ ਆਪਣੇ ਘਰ 'ਚ ਸੋਮਵਾਰ ਨੂੰ ਤੜਕੇ ਅੰਤਿਮ ਸਾਹ ਲਿਆ। ਕਲਾਊਡੀਆ ਨੇ ਦੱਸਿਆ ਕਿ ਉਹ ਸੌਣ ਗਏ ਸਨ ਪਰ ਕਦੇ ਨਹੀਂ ਉਠੇ।
ਕਿੰਗ ਕਾਊਂਟੀ ਦੇ ਮੈਡੀਕਲ ਟੈਸਟ ਦੇ ਦਫਤਰ ਨੇ ਦੱਸਿਆ ਕਿ ਮੌਤ ਦੀ ਵਜ੍ਹਾ ਦੇ ਵੇਰਵੇ ਦੀ ਉਡੀਕ ਹੈ।
ਯੰਗ 9.11 ਦੇ ਹਮਲੇ ਤੋਂ ਬਾਅਦ ਫੌਜ ਨਾਲ ਜੁੜੇ ਸਨ। ਉਹ ਉਸ ਸਮੇਂ 22 ਸਾਲ ਦੇ ਸਨ। ਕੰਸਾਸ ਸਿਟੀ ਸਟਾਰ ਨੇ ਖਬਰ ਦਿੱਤੀ ਹੈ ਕਿ ਬਗਦਾਦ ਦੇ ਬਾਹਰ ਸਦਰ ਸਿਟੀ 'ਚ 4 ਅਪ੍ਰੈਲ 2004 ਨੂੰ ਜਦੋਂ ਉਹ ਬਚਾਅ ਟੀਮ 'ਚ ਖੁੱਲ੍ਹੇ ਟਰੱਕ 'ਚ ਜਾ ਰਹੇ ਸਨ ਤਾਂ ਉਨ੍ਹਾਂ 'ਤੇ ਉਨ੍ਹਾਂ ਦੇ ਕੁਝ ਸਾਥੀਆਂ 'ਤੇ ਹਮਲਾ ਹੋਇਆ ਸੀ। ਉਨ੍ਹਾਂ ਨਾਲ ਪੱਖਪਾਤ ਹੋ ਗਿਆ ਸੀ।
ਡਾਕਿਊਮੈਂਟਰੀ ਯੰਗ 'ਤੇ ਹੀ ਕੇਂਦਰਿਤ ਹੈ ਜੋ ਅਪੰਗਤਾ ਨਾਲ ਜੂਝ ਰਹੇ ਸਨ ਅਤੇ ਜਿਨ੍ਹਾਂ ਨੇ ਇਰਾਕ ਜੰਗ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ। ਕਲਾਊਡੀਆ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਬੋਲਦੇ ਰਹਿਣਾ ਚਾਹੁੰਦੇ ਸਨ, ਰੈਲੀਆਂ 'ਚ ਹਿੱਸਾ ਲੈਣਾ ਚਾਹੁੰਦੇ ਸਨ ਅਤੇ ਸਮਾਜਿਕ ਕਾਰਕੁੰਨ ਬਣੇ ਰਹਿਣਾ ਚਾਹੁੰਦੇ ਸਨ। ਪਰ ਉਨ੍ਹਾਂ ਦੇ ਫੇਫੜੇ ਦੀ ਇਕ ਧਮਨੀ 'ਚ ਰੁਕਾਵਟ ਪੈਦਾ ਹੋ ਗਈ ਸੀ।
ਤੈਰਾਨੋਵਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ
NEXT STORY