ਰਫਾਹ-ਫਲਸਤੀਨੀ ਸੰਗਠਨ ਹਮਾਸ ਦੀ ਫੌਜੀ ਇਕਾਈ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਜ਼ਰਾਈਲ ਜੰਗ ਤੋਂ ਪ੍ਰਭਾਵਿਤ ਗਾਜ਼ਾ ਪੱਟੀ 'ਚ ਮੁੜ ਨਿਰਮਾਣ ਦਾ ਕੰਮ ਰੋਕਦਾ ਹੈ ਤਾਂ ਫਿਰ ਤੋਂ ਹਿੰਸਾ ਹੋ ਸਕਦੀ ਹੈ। ਇਜੇਦੀਨ ਅਲ ਕਸਸਾਮ ਬ੍ਰਿਗੇਡਸ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਸਾਰੇ ਪੱਖਾਂ ਲਈ ਕਹਿ ਰਹੇ ਹਾਂ ਜੇਕਰ ਗਾਜ਼ਾ ਪੱਟੀ ਦੀ ਨਾਕੇਬੰਦੀ ਅਤੇ ਉਸਦੇ ਮੁੜ ਨਿਰਮਾਣ 'ਚ ਰੁਕਾਵਟ ਪੈਂਦੀ ਹੈ ਤਾਂ ਮੁੜ ਇਕ ਨਵਾਂ ਧਮਾਕਾ ਹੋਵੇਗਾ। ਇਜ਼ਰਾਈਲ ਅਤੇ ਹਮਾਸ ਵਿਚਾਲੇ 26 ਅਗਸਤ ਤੱਕ 50 ਦਿਨਾਂ ਤੱਕ ਚੱਲੀ ਜੰਗ 'ਚ 2,140 ਫਲਸਤੀਨੀ ਮਾਰੇ ਗਏ ਸਨ, ਜਿਸ 'ਚ ਜ਼ਿਆਦਾਤਰ ਨਾਗਰਿਕ ਸਨ ਅਤੇ 73 ਇਜ਼ਰਾਈਲ ਮਾਰੇ ਗਏ ਸਨ, ਜਿਨ੍ਹਾਂ 'ਚ ਜ਼ਿਆਦਾਤਰ ਫੌਜੀ ਸਨ।
ਲਾਇਬੇਰੀਆ 'ਚ ਇਬੋਲਾ ਤੋਂ ਬਾਅਦ ਲੱਗੀ ਐਮਰਜੈਂਸੀ ਹਟਾਈ
NEXT STORY