ਵਾਰਸਾ— ਪੋਲੈਂਡ ਵਿਚ ਇਕ 91 ਸਾਲਾ ਮਹਿਲਾ ਜਿਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ, ਅਚਾਨਕ ਮੁਰਦਾਘਰ ਵਿਚ ਉੱਠ ਕੇ ਬੈਠ ਗਈ ਅਤੇ ਚਾਹ ਮੰਗਣ ਲੱਗੀ।
ਘਟਨਾ ਓਸਟ੍ਰੋ ਲੁਬੇਲਸਕੀ ਸ਼ਹਿਰ ਦੀ ਹੈ। ਜੇਨਿਨਾ ਕੋਲਕਿਵਿਜ ਨਾਂ ਦੀ ਬਜ਼ੁਰਗ ਔਰਤ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ। ਮ੍ਰਿਤਕ ਐਲਾਨੇ ਜਾਣ ਤੋਂ ਬਾਅਦ ਜਦੋਂ ਉਸ ਨੂੰ ਜੇਨਿਨਾ ਨੂੰ ਇਕ ਥੈਲੇ ਵਿਚ ਪਾ ਕੇ ਮੁਰਦਾਘਰ ਵਿਚ ਰੱਖ ਦਿੱਤਾ ਗਿਆ। ਅੱਧੀ ਰਾਤ ਨੂੰ ਇਕ ਕਰਮਚਾਰੀ ਜਦੋਂ ਇਕ ਮੁਰਦੇ ਨੂੰ ਲੈ ਕੇ ਜੇਨਿਨਾ ਦੇ ਥੈਲੇ ਕੋਲ ਪਹੁੰਚਿਆ ਤਾਂ ਥੈਲੇ ਦੇ ਅੰਦਰੋਂ ਆਵਾਜ਼ ਆਈ। ਥੈਲਾ ਖੋਲ੍ਹਦੇ ਹੀ ਜੇਨਿਨਾ ਨੇ ਠੰਡ ਦੀ ਸ਼ਿਕਾਇਤ ਕਰਦੇ ਹੋਏ ਗਰਮਾ-ਗਰਮ ਚਾਹ ਮੰਗ ਲਈ। ਉਸ ਤੋਂ ਬਾਅਦ ਜੇਨਿਨਾ ਨੂੰ ਘਰ ਲਿਆਂਦਾ ਗਿਆ। ਜੇਨਿਨਾ ਹੁਣ ਠੀਕ ਹੈ ਆਮ ਵਾਂਗ ਆਪਣਾ ਜੀਵਨ ਜੀ ਰਹੀ ਹੈ।
ਜੇਨਿਨਾ ਨੂੰ ਮ੍ਰਿਤਕ ਐਲਾਨਣ ਵਾਲੀ ਡਾਕਟਰ ਦਾ ਕਹਿਣਾ ਹੈ ਕਿ ਉਹ ਵੀ ਇਸ ਮਾਮਲੇ ਤੋਂ ਹੈਰਾਨ ਹੈ ਕਿਉਂਕਿ ਉਸ ਦੇ ਮੁਤਾਬਕ ਅਸਲ ਵਿਚ ਜੇਨਿਨਾ ਮਰ ਚੁੱਕੀ ਪਰ ਅਚਾਨਕ ਉਹ ਜ਼ਿੰਦਾ ਕਿਵੇਂ ਹੋ ਗਈ।
ਤਸਵੀਰਾਂ 'ਚ ਦੇਖੋ 37143 ਕਰੋੜ ਦੇ ਮਹਿਲ ਦਾ ਸ਼ਾਨਦਾਰ ਨਜ਼ਾਰਾ
NEXT STORY