ਬਿਲਾਸਪੁਰ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਛੱਤੀਸਗੜ੍ਹ ਦੇ ਬਿਲਾਸਪੁਰ 'ਚ ਨਸਬੰਦੀ ਨਾਲ ਹੋਈਆਂ ਮੌਤਾਂ ਲਈ ਲਾਪਰਵਾਹੀ ਹੀ ਨਹੀਂ ਸਗੋਂ ਭ੍ਰਿਸ਼ਟਾਚਾਰ ਦਾ ਵੀ ਮੁੱਖ ਰੋਲ ਹੈ। ਗਾਂਧੀ ਨੇ ਇਥੇ ਪਹੁੰਚਣ ਤੋਂ ਬਾਅਦ ਪੀੜਤ ਪਰਿਵਾਰਾਂ ਅਤੇ ਬੀਮਾਰ ਔਰਤਾਂ ਨਾਲ ਹਸਪਤਾਲ 'ਚ ਮਿਲਣ ਤੋਂ ਬਾਅਦ ਪੱਤਰਕਾਰਾਂ ਨੂੰ ਗੱਲਬਾਤ 'ਚ ਕਿਹਾ ਕਿ ਸੱਚਾਈ ਇਹ ਹੈ ਕਿ ਇਹ ਸਿਰਫ ਲਾਪਰਵਾਹੀ ਦਾ ਮਾਮਲਾ ਨਹੀਂ ਹੈ ਸਗੋਂ ਇਸ ਦੇ ਪਿੱਛੇ ਭ੍ਰਿਸ਼ਟਾਚਾਰ ਦੀ ਵੀ ਮੁੱਖ ਭੂਮਿਕਾ ਹੈ। ਇਸ ਲਈ ਨਕਲੀ ਦਵਾਈਆਂ ਦੀ ਵੀ ਮੁੱਖ ਭੂਮਿਕਾ ਹੈ। ਉਨ੍ਹਾਂ ਨੇ ਘਟਨਾ ਲਈ ਮੁੱਖ ਮੰਤਰੀ ਡਾ.ਰਮਨ ਸਿੰਘ ਅਤੇ ਸਿਹਤ ਮੰਤਰੀ ਅਮਰ ਅਗਰਵਾਲ ਨੂੰ ਜ਼ਿੰਮੇਦਾਰ ਠਹਿਰਾਉਂਦੇ ਹੋਏ ਸੂਬਾ ਸਰਕਾਰ ਦਾ ਕੰਮ ਲੋਕਾਂ ਨੂੰ ਸੇਵਾ ਦੇਣ ਦਾ ਹੈ ਅਤੇ ਸਹੀ ਤਰੀਕੇ ਨਾਲ ਹਸਪਤਾਲ ਚਲਾਉਣ ਦਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਨਸਬੰਦੀ ਕੈਂਪ ਸਹੀ ਢੰਗ ਨਾਲ ਨਹੀਂ ਚਲਾਏ ਗਏ ਹਨ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਦਾ ਭਾਰੀ ਦੁੱਖ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਭੁਪੇਸ਼ ਬਘੇਲ ਨੇ ਇਸ ਮੌਕੇ 'ਤੇ ਕਿਹਾ ਹੈ ਕਿ ਘਟਨਾ ਤੋਂ ਬਾਅਦ ਤੱਥਾਂ ਨੂੰ ਲੁਕਾਇਆ ਜਾ ਰਿਹਾ ਹੈ ਅਤੇ ਮਾਮਲੇ ਦੇ ਸਬੂਤਾਂ ਨੂੰ ਮਿਟਾਇਆ ਜਾ ਰਿਹਾ ਹੈ।
ਪਤੀ ਦੀ ਅਜਿਹੀ ਕੁੱਟਮਾਰ ਕਿ ਪਤਨੀ ਨੇ ਤੋੜਿਆ ਦਮ
NEXT STORY