ਰਾਂਚੀ- ਸ਼੍ਰੀਲੰਕਾ ਨੇ ਪੰਜਵੇਂ ਤੇ ਆਖ਼ਰੀ ਵਨ-ਡੇ 'ਚ ਭਾਰਤ ਸਾਹਮਣੇ ਤੈਅ ਓਵਰਾਂ 'ਚ 8 ਵਿਕਟਾਂ 'ਤੇ 286 ਦੌੜਾਂ ਬਣਾਈਆਂ। ਸ਼੍ਰੀਲੰਕਾ ਵਲੋਂ ਕਪਤਾਨ ਐਂਜੀਲੋ ਮੈਥਿਊਜ਼ ਨੇ ਆਪਣਾ ਪਹਿਲਾ ਵਨ-ਡੇ ਸੈਂਕੜਾ ਜੜ੍ਹਿਆ।
ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਡਿਕਵੈਲਾ ਨੇ 4, ਦਿਲਸ਼ਾਨ ਨੇ 35, ਚਾਂਦੀਮਲ ਨੇ 5, ਜੈਵਰਧਨੇ ਨੇ 32, ਥਿਰੀਮਾਨੇ ਨੇ 52 ਅਤੇ ਪਰੇਰਾ ਨੇ 6 ਦੌੜਾਂ ਬਣਾਈਆਂ। ਮੈਥਿਊਜ਼ ਨੇ 166 ਗੇਦਾਂ 'ਚ 6 ਚੌਕਿਆਂ ਤੇ 10 ਛੱਕਿਆਂ ਨਾਲ 139 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਭਾਰਤ ਵਲੋਂ ਧਵਲ ਕੁਲਕਰਨੀ ਨੇ 3 ਵਿਕਟਾਂ ਲਈਆਂ ਜਦਕਿ ਅਕਸ਼ਰ ਪਟੇਲ ਤੇ ਅਸ਼ਵਿਨ ਨੇ 2-2 ਵਿਕਟਾਂ ਲਈਆਂ। ਇਕ ਵਿਕਟ ਸਟੂਅਰਟ ਬਿੰਨੀ ਦੇ ਖ਼ਾਤੇ ਗਈ।
ਭਾਰਤ ਵਲੋਂ ਬੱਲੇਬਾਜ਼ ਕੇਦਾਰ ਜਾਧਵ ਵਨਡੇ 'ਚ ਆਪਣੀ ਸ਼ੁਰੂਆਤ ਕਰਨ ਜਾ ਰਿਹਾ ਹੈ। ਉਸ ਨੂੰ ਸੁਰੇਸ਼ ਰੈਣਾ ਦੀ ਥਾਂ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਭਾਰਤੀ ਟੀਮ- ਰੋਹਿਤ ਸ਼ਰਮਾ, ਅਜਿੰਕੇ ਰਹਾਣੇ, ਅੰਬਾਤੀ ਰਾਇਡੂ, ਵਿਰਾਟ ਕੋਹਲੀ*, ਕੇਦਾਰ ਜਾਧਵ, ਰੌਬਿਨ ਉਥੱਪਾ, ਸਟੂਅਰਟ ਬਿੰਨੀ, ਅਕਸ਼ਰ ਪਟੇਲ, ਅਸ਼ਵਿਨ, ਕਰਣ ਸ਼ਰਮਾ ਤੇ ਧਵਲ ਕੁਲਕਰਨੀ।
ਸ਼੍ਰੀਲੰਕਨ ਟੀਮ- ਤਿਲਕਰਤਨੇ ਦਿਲਸ਼ਾਨ, ਨੀਰੋਸ਼ਾਨ ਡਿਕਵੈਲਾ, ਦਿਨੇਸ਼ ਚਾਂਦੀਮਲ, ਮਹੇਲਾ ਜੈਵਰਧਨੇ, ਐਂਜੀਲੋ ਮੈਥਿਊਜ਼*, ਲਾਹਿਰੂ ਥਿਰੀਮਾਨੇ, ਥਿਸਾਰਾ ਪਰੇਰਾ, ਸੀਕੂਗੇ ਪ੍ਰਸੰਨਾ, ਸ਼ਮਿੰਦਾ ਏਰੰਗਾ, ਅਜੰਤਾ ਮੈਂਡਿਸ ਤੇ ਲਾਹਿਰੂ ਗਾਮੇਜ
ਮੇਰੀ ਜ਼ਿੰਦਗੀ 'ਤੇ ਬਣੇ ਫ਼ਿਲਮ ਤਾਂ ਦੀਪਿਕਾ ਰੋਲ ਨਿਭਾਏ: ਸਾਨੀਆ
NEXT STORY