ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਅਤੇ ਕੇ. ਸ਼੍ਰੀਕਾਂਤ ਦੋਹਾਂ ਨੂੰ ਚਾਇਨਾ ਓਪਨ ਸੁਪਰ ਸੀਰੀਜ਼ 'ਚ ਉਨ੍ਹਾਂ ਦੀ ਖਿਤਾਬੀ ਜਿੱਤ 'ਤੇ ਵਧਾਈ ਦਿੱਤੀ।
ਸਾਇਨਾ ਨੇ ਕੱਲ ਜਾਪਾਨ ਦੀ ਅਕਾਨੇ ਯਾਮਾਗੂਚੀ ਨੂੰ ਹਰਾ ਕੇ ਮਹਿਲਾ ਸਿੰਗਲ ਵਰਗ ਜਦਕਿ ਸ਼੍ਰੀਕਾਂਤ ਨੇ ਆਪਣੇ ਕੈਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਦੇ ਹੋਏ ਦੋ ਵਾਰ ਦੇ ਓਲੰਪਿਕ ਚੈਂਪੀਅਨ ਚੀਨ ਦੇ ਲਿਨ ਡੈਨ ਨੂੰ ਹਰਾ ਕੇ ਪੁਰਸ਼ ਸਿੰਗਲ ਵਰਗ ਦਾ ਖਿਤਾਬ ਜਿੱਤਿਆ। ਮੋਦੀ ਨੇ ਕਿਹਾ, ਭਾਰਤੀ ਬੈਡਮਿੰਟਨ ਲਈ ਇਕ ਸ਼ਾਨਦਾਰ ਦਿਨ। ਚਾਇਨਾ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ 'ਚ ਜਿੱਤ ਲਈ ਸਾਇਨਾ ਨੇਹਵਾਲ ਅਤੇ ਕੇ. ਸ਼੍ਰੀਕਾਂਤ ਨੂੰ ਵਧਾਈ।
21ਵੇਂ ਸੈਂਕੜੇ ਨਾਲ 21ਵੀਂ ਸਦੀ ਦਾ ਦਿੱਗਜ ਬੱਲੇਬਾਜ਼ ਹੈ ਵਿਰਾਟ ਕੋਹਲੀ
NEXT STORY