ਰਾਂਚੀ- ਸ਼੍ਰੀਲੰਕਾ ਖਿਲਾਫ ਰਾਂਚੀ ਵਨ-ਡੇ 'ਚ ਸੈਂਕੜਾ (139*) ਜੜ੍ਹ ਕੇ ਵਿਰਾਟ ਕੋਹਲੀ ਨੇ ਭਾਰਤ ਨੂੰ 5-0 ਨਾਲ ਹੂੰਝਾ ਫੇਰ ਜਿੱਤ ਦਿਵਾਈ। ਵਿਰਾਟ ਦੇ ਚਮਕਦੇ ਕੈਰੀਅਰ ਦਾ ਇਹ 21ਵਾਂ ਸੈਂਕੜਾ ਹੈ ਅਤੇ ਹੁਣ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ 5ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਉਹ ਹੁਣ ਦੱਖਣੀ ਅਫਰੀਕਾ ਦੇ ਹਰਸ਼ਲ ਗਿੱਬਸ ਅਤੇ ਵੈਸਟਇੰਡੀਜ਼ ਦੇ ਕ੍ਰਿਸ ਗੇਲ ਦੇ ਬਰਾਬਰ ਆ ਗਿਆ ਹੈ। ਉਸ ਤੋਂ ਅੱਗੇ ਸੌਰਭ ਗਾਂਗੁਲੀ (22), ਸਨਥ ਜੈਸੂਰੀਆ (28), ਰਿੱਕੀ ਪੋਂਟਿੰਗ (30) ਅਤੇ ਸਚਿਨ ਤੇਂਦੂਲਕਰ (49) ਹਨ।
ਸੈਂਕੜੇ ਜੜ੍ਹਨ ਦੀ ਰਫ਼ਤਾਰ 'ਚ ਸਭ ਤੋਂ ਅੱਗੇ
ਸੈਂਕੜੇ ਲਾਉਣ ਦੀ ਰਫ਼ਤਾਰ 'ਚ ਕੋਹਲੀ ਨੇ ਸਾਰੇ ਦਿੱਗਜਾਂ ਨੂੰ ਪਿੱਛੇ ਛੱਡ ਦਿੱਤਾ। ਕੋਹਲੀ ਨੇ ਆਪਣੇ 146 ਵਨ-ਡੇ ਦੀਆਂ 139 ਪਾਰੀਆਂ 'ਚ ਇਹ ਕਮਾਲ ਕੀਤਾ, ਜਦਕਿ ਮਾਸਟਰ ਬਲਾਸਟਰ ਨੂੰ ਇੱਥੇ ਤੱਕ ਪਹੁੰਚਣ 'ਚ 200 ਪਾਰੀਆਂ ਲੱਗੀਆਂ ਸਨ। ਸੌਰਭ ਗਾਂਗੁਲੀ 217, ਹਰਸ਼ਲ ਗਿੱਬਸ 236, ਕ੍ਰਿਸ ਗੇਲ 241 ਤੇ ਰਿੱਕੀ ਪੋਂਟਿੰਗ 260 ਪਾਰੀਆਂ 'ਚ 21 ਸੈਂਕੜਿਆਂ ਦੇ ਅੰਕੜੇ ਤੱਕ ਪਹੁੰਚੇ ਸਨ।
ਸਚਿਨ ਦਾ ਇਕ ਹੋਰ ਰਿਕਾਰਡ ਕੋਹਲੀ ਦੇ ਨਿਸ਼ਾਨੇ 'ਤੇ
ਸਚਿਨ ਨੇ ਟੀਚੇ ਦਾ ਪਿੱਛਾ ਕਰਦੇ ਹੋਏ 17 ਸੈਂਕੜੇ ਜੜ੍ਹੇ ਸਨ ਅਤੇ ਇਨ੍ਹਾਂ 'ਚੋਂ 14 'ਚ ਭਾਰਤ ਨੂੰ ਜਿੱਤ ਦਿਵਾਈ। ਉੱਥੇ ਹੀ ਕੋਹਲੀ ਹੁਣ ਤੱਕ 14 ਸੈਂਕੜੇ ਟੀਚੇ ਦਾ ਪਿੱਛਾ ਕਰਨ ਦੌਰਾਨ ਜੜ੍ਹ ਚੁੱਕਾ ਹੈ ਅਤੇ ਇਨ੍ਹਾਂ 'ਚੋਂ 13 'ਚ ਟੀਮ ਇੰਡੀਆ ਜੇਤੂ ਬਣੀ।
ਕੋਹਲੀ ਤੇ ਮੈਥਿਊਜ਼ ਵਿਚਾਲੇ ਰੇਸ
ਇਸ ਸਾਲ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਿਆਂ 'ਚ ਕੋਹਲੀ ਦੂਜੇ ਨੰਬਰ 'ਤੇ ਹੈ ਅਤੇ ਉਸ ਤੋਂ ਅੱਗੇ ਸਿਰਫ ਸ਼੍ਰੀਲੰਕਾ ਦਾ ਕਪਤਾਨ ਐਂਜੀਲੋ ਮੈਥਿਊਜ਼ ਹੈ। ਮੈਥਿਊਜ਼ ਨੇ 25 ਵਨਡੇ 'ਚ 1062 ਦੌੜਾਂ ਬਣਾਈਆਂ ਜਦਕਿ ਕੋਹਲੀ ਨੇ 21 ਵਨਡੇ 'ਚ 1054 ਰਨ ਬਣਾਏ ਹਨ। ਦੋਹਾਂ ਬੱਲੇਬਾਜ਼ਾਂ ਦਾ ਇਸ ਸਾਲ ਸਰਵੋਤਮ ਸਕੋਰ 139* ਹੈ।
ਹੋ ਜਾਓ ਸਿੱਧੇ! ਆ ਗਿਆ ਟੀਮ ਇੰਡੀਆ ਦਾ ਨਵਾਂ ਕੱਬਾ ਮਾਸਟਰ!!
NEXT STORY