ਮੁੰਬਈ- ਜੈਕੀ ਸ਼ਰਾਫ ਦੀ ਪਤਨੀ ਤੇ ਫਿਲਮ ਨਿਰਮਾਤਾ ਆਇਸ਼ਾ ਸ਼ਰਾਫ ਤੇ ਅਭਿਨੇਤਾ ਸਾਹਿਲ ਖਾਨ ਵਿਚਾਲੇ ਚੱਲ ਰਹੇ ਆਰਥਿਕ ਵਿਵਾਦ ਨੇ ਹੁਣ ਇਕ ਵੱਖਰਾ ਹੀ ਮੋੜ ਲੈ ਲਿਆ ਹੈ। ਸਾਹਿਲ ਨੇ ਦਾਅਵਾ ਕੀਤਾ ਹੈ ਕਿ ਉਹ ਆਇਸ਼ਾ ਨਾਲ ਲੰਮੇ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਸੀ। ਹੁਣ ਆਇਸ਼ਾ ਉਹ ਪੈਸੇ ਵਾਪਸ ਮੰਗ ਰਹੀ ਹੈ, ਜਿਹੜੇ ਉਨ੍ਹਾਂ ਨੇ ਇਕੱਠਿਆਂ ਛੁੱਟੀਆਂ ਬਿਤਾਉਣ, ਰੂਮ ਦੇ ਕਿਰਾਏ ਤੇ ਇਕ-ਦੂਜੇ ਨੂੰ ਮਹਿੰਗੀਆਂ ਕਾਰਾਂ ਆਦਿ ਤੋਹਫੇ ਦੇ ਰੂਪ 'ਚ ਦੇਣ ਲਈ ਖਰਚ ਕੀਤੇ ਸਨ।
ਆਇਸ਼ਾ ਨੇ ਸਾਹਿਲ 'ਤੇ 8 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਲਗਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਸੀ। ਸਾਹਿਲ ਨੇ ਇਹ ਗੱਲਾਂ ਸੈਸ਼ਨ ਕੋਰਟ 'ਚ ਜ਼ਮਾਨਤ ਅਰਜ਼ੀ ਦਾਖਲ ਕਰਦਿਆਂ ਆਖੀਆਂ ਹਨ। ਆਇਸ਼ਾ ਦਾ ਦੋਸ਼ ਹੈ ਕਿ ਉਸ ਨੇ ਸਾਹਿਲ ਨਾਲ ਮਿਲ ਕੇ ਜਿਹੜੇ ਪ੍ਰੋਡਕਸ਼ਨ ਹਾਊਸ ਕਰਮਾ ਪ੍ਰੋਡਕਸ਼ਨ ਤੇ ਸਾਈਬਰ ਸਕਿਓਰਿਟੀ ਫਰਮ ਖੋਲ੍ਹੀ ਸੀ, ਸਾਹਿਲ ਉਸ ਵਲੋਂ ਨਿਵੇਸ਼ ਕੀਤੀ ਸਾਰੀ ਰਕਮ ਹੜਪ ਗਿਆ ਹੈ।
ਦੂਜੇ ਪਾਸੇ ਸਾਹਿਲ ਦਾ ਦੋਸ਼ ਹੈ ਕਿ ਆਇਸ਼ਾ ਨੇ ਕਰਮਾ ਪ੍ਰੋਡਕਸ਼ਨ ਸਿਰਫ ਇਸ ਲਈ ਖੋਲ੍ਹੀ ਸੀ ਤਾਂ ਕਿ ਉਹ ਇਸ ਦੀ ਆੜ ਹੇਠ ਆਪਣੇ ਪਰਿਵਾਰ ਦੇ ਪੈਸਿਆਂ ਦੀ ਵਰਤੋਂ ਆਪਣੀ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰਨ ਲਈ ਖਰਚ ਕਰ ਸਕੇ।
ਸਲਮਾਨ ਦੇ ਮਨ 'ਚ ਰਹੇਗਾ ਹਮੇਸ਼ਾ ਇਹ ਬੋਝ (ਦੇਖੋ ਤਸਵੀਰਾਂ)
NEXT STORY