ਮੁੰਬਈ - ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਰਿਐਲਟੀ ਸ਼ੋਅ 'ਬਿੱਗ ਬੌਸ' ਦੇ ਆਉਣ ਵਾਲੇ ਸੀਜ਼ਨ-9 ਤੋਂ ਵੱਖ ਹੋ ਸਕਦੇ ਹਨ। ਸਲਮਾਨ ਨੇ 'ਬਿੱਗ ਬੌਸ' ਸੀਜ਼ਨ-7 ਦੌਰਾਨ ਸੰਕੇਤ ਦਿੱਤਾ ਸੀ ਕਿ ਉਹ ਅਗਲੇ ਸੀਜ਼ਨ ਨੂੰ ਹੋਸਟ ਨਹੀਂ ਕਰੇਗਾ। ਸਲਮਾਨ ਦਾ ਬਦਲ ਲੱਭਿਆ ਗਿਆ ਪਰ ਸਲਮਾਨ ਵਰਗਾ ਕੋਈ ਨਾ ਮਿਲਿਆ। ਬਾਅਦ ਵਿਚ 'ਬਿੱਗ ਬੌਸ' ਦੇ ਨਿਰਮਾਤਾ ਨੇ ਸਲਮਾਨ ਨੂੰ ਨਾ ਸਿਰਫ ਰਾਜ਼ੀ ਕੀਤਾ ਸਗੋਂ ਉਸ ਦਾ ਮਿਹਨਤਾਨਾ ਵੀ ਦੁੱਗਣਾ ਕਰ ਦਿੱਤਾ ਗਿਆ। ਹੁਣ ਉਹ 'ਬਿੱਗ ਬੌਸ' ਸੀਜ਼ਨ-8 ਨੂੰ ਹੋਸਟ ਕਰ ਰਹੇ ਹਨ ਅਤੇ ਉਹ ਕਾਫੀ ਰੁੱਝੇ ਹੋਏ ਹਨ। ਚਰਚਾ ਹੈ ਕਿ ਸਲਮਾਨ ਹੁਣ ਅਗਲੇ ਸ਼ੋਅ ਤੋਂ ਵੱਖ ਹੋਣ ਦਾ ਵਿਚਾਰ ਕਰ ਰਹੇ ਹਨ। ਸਲਮਾਨ ਨੇ ਨਿਰਮਾਤਾਵਾਂ ਨੂੰ ਕਹਿ ਦਿੱਤਾ ਹੈ ਕਿ ਉਹ ਸੀਜ਼ਨ-9 ਵਿਚ ਨਹੀਂ ਹੋਣਗੇ ਅਤੇ ਉਨ੍ਹਾਂ ਦਾ ਬਦਲ ਲੱਭ ਲਿਆ ਜਾਵੇ।
ਹਾਲੇ ਵੀ ਟਾਪ 'ਤੇ ਹੈ 'ਦੀਯਾ ਔਰ ਬਾਤੀ ਹਮ'!
NEXT STORY