ਮੁੰਬਈ- ਆਪਣੀ ਅਗਲੀ ਫਿਲਮ ਵੈਲਕਮ ਬੈਕ 'ਤੇ ਕੰਮ ਕਰਨ ਰਹੇ ਨਿਰਮਾਤਾ ਅਨੀਸ ਬਾਜਮੀ ਨੇ ਫਿਲਮ 'ਚ ਇਕ ਵਿਸ਼ੇਸ਼ ਗੀਤ ਲਈ ਅਭਿਨੇਤਰੀ ਸੁਰਵੀਨ ਚਾਵਲਾ ਨੂੰ ਲਿਆ ਹੈ। ਫਿਲਮ ਨਾਲ ਜੁੜੇ ਸੂਤਰ ਨੇ ਦੱਸਿਆ ਕਿ ਸੁਰਵੀਨ ਚਾਵਲਾ ਵੈਲਕਮ ਬੈਕ 'ਚ ਇਕ ਵਿਸ਼ੇਸ਼ ਗੀਤ ਕਰ ਰਹੀ ਹੈ, ਜਿਸ ਦੀ ਸ਼ੂਟਿੰਗ ਹਾਲ ਹੀ 'ਚ ਕੀਤੀ ਗਈ ਹੈ। ਇਹ ਡਾਂਸ ਨੰਬਰ ਹੈ।
ਇਹ ਵੀ ਕਿਹਾ ਗਿਆ ਹੈ ਕਿ ਸ਼ੁਰੂਆਤ 'ਚ ਇਸ ਗੀਤ ਲਈ ਹੁਮਾ ਕੁਰੈਸ਼ੀ ਨਾਲ ਸੰਪਰਕ ਕੀਤਾ ਗਿਆ ਸੀ ਪਰ ਗੱਲ ਨਹੀਂ ਬਣੀ ਤੇ ਇਸ ਤੋਂ ਬਾਅਦ ਸੁਰਵੀਨ ਚਾਵਲਾ ਨੂੰ ਚੁਣਿਆ ਗਿਆ। ਵੈਲਕਮ ਬੈਕ ਸਾਲ 2007 'ਚ ਆਈ ਕਾਮੇਡੀ ਫਿਲਮ ਵੈਲਕਮ ਦਾ ਸੀਕੁਅਲ ਹੈ, ਜਿਸ 'ਚ ਨਸੀਰੂਦੀਨ ਸ਼ਾਹ, ਡਿੰਪਲ ਕਪਾੜੀਆ, ਜੌਨ ਅਬ੍ਰਾਹਮ, ਅਨਿਲ ਕਪੂਰ, ਨਾਨਾ ਪਾਟੇਕਰ ਤੇ ਪਰੇਸ਼ ਰਾਵਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।
ਬੇਓਂਸੇ ਅਤੇ ਜੇ ਜੈੱਡ ਦੇ ਵਿਚਾਲੇ ਸਭ ਕੁਝ ਠੀਕ
NEXT STORY