ਵਾਸ਼ਿੰਗਟਨ- ਅਮਰੀਕਾ ਨੇ ਮੰਗਲਵਾਰ ਨੂੰ ਕੋਲੰਬੀਆਈ ਫੌਜ ਦੇ ਜਨਰਲ ਦੇ ਅਗਵਾ ਹੋਣ ਦੀ ਨਿੰਦਾ ਕੀਤੀ। ਇਸ ਘਟਨਾ ਕਾਰਨ ਸਰਕਾਰ ਅਤੇ ਐਫ. ਏ. ਆਰ. ਸੀ. ਬਾਗੀਆਂ ਵਿਚਾਲੇ ਸ਼ਾਂਤੀਪੂਰਨ ਰੱਦ ਹੋ ਗਈ ਹੈ।
ਸੂਤਰਾਂ ਮੁਤਾਬਕ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜੇਫ ਰਾਥਕੇ ਨੇ ਇਕ ਪ੍ਰੈਸ ਵਾਰਤਾ 'ਚ ਦੱਸਿਆ ਕਿ ਅਸੀਂ ਬ੍ਰਿਗੇਡੀਅਰ ਜਨਰਲ ਅਲਜੇਟ ਦੇ ਅਗਵਾ ਹੋਣ ਦੀ ਨਿੰਦਾ ਕਰਦੇ ਹਾਂ। ਐਫ. ਏ. ਆਰ. ਸੀ. ਬਾਗੀਆਂ ਨੇ ਮੰਗਲਵਾਰ ਨੂੰ ਜਨਰਲ ਰੂਬੇਨ ਦਾਰੀਓ ਅਲਜੇਟ ਨੂੰ ਬੰਦੀ ਬਣਾਉਣ ਦੀ ਪੁਸ਼ਟੀ ਕੀਤੀ ਸੀ। ਜਨਰਲ ਅਲਜੇਟ ਦਾ ਕਥਿਤ ਤੌਰ 'ਤੇ ਐਤਵਾਰ ਨੂੰ ਕੋਲੰਬੀਆ ਦੇ ਪੱਛਮੀ ਚਾਕੇ ਵਿਭਾਗ ਤੋਂ ਇਕ ਹੇਠਲੀ ਰੈਂਕ ਦੇ ਫੌਜ ਅਧਿਕਾਰੀ ਅਤੇ ਇਕ ਵਕੀਲ ਨਾਲ ਅਗਵਾ ਕਰ ਲਿਆ ਗਿਆ ਸੀ।
ਅਗਵਾ ਹੋਣ 'ਚ ਬਾਗੀਆਂ ਦਾ ਹੱਥ ਹੋਣ ਦੀ ਅਸ਼ੰਕਾ ਕਾਰਨ ਕੋਲੰਬੀਆ ਦੇ ਰਾਸ਼ਟਰਪਤੀ ਜੁਆਨ ਮੈਨੁਅਲ ਸੈਂਟੋਸ ਨੇ ਐਤਵਾਰ ਸ਼ਾਮ ਨੂੰ ਬਾਗੀਆਂ ਦੇ ਨਾਲ ਚੱਲ ਰਹੀ ਸ਼ਾਂਤੀ ਵਾਰਤਾ ਭੰਗ ਕਰਨ ਦੇ ਹੁਕਮ ਦਿੱਤੇ ਸਨ।
ਰਾਥਕੇ ਨੇ ਕੋਲੰਬੀਆਈ ਸਰਕਾਰ ਦੀ ਪ੍ਰਤੀਕਿਰਿਆ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਮਨ੍ਹਾਂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਯਕੀਨੀ ਤੌਰ 'ਤੇ ਅਸੀਂ ਇਸ ਅਗਵਾ ਹੋਣ ਦੀ ਨਿੰਦਾ ਕਰਦੇ ਹਾਂ, ਖਾਸਤੌਰ 'ਤੇ ਕੋਲੰਬੀਆਈ ਸਰਕਾਰ ਵਲੋਂ ਕੋਸ਼ਿਸ਼ਾਂ ਦੇ ਬਾਵਜੂਦ ਅਜਿਹਾ ਹੋਣ ਕਾਰਨ ਅਸੀਂ ਇਸ ਦੀ ਨਿੰਦਾ ਕਰਦੇ ਹਾਂ।
ਵਿਸ਼ਵ ਬੈਂਕ ਨੇ ਇਬੋਲਾ ਨਾਲ ਨਜਿੱਠਣ ਲਈ ਦਿੱਤੇ 28 ਕਰੋੜ
NEXT STORY