ਮਾਨਸਾ (ਮਿੱਤਲ)- ਨੂੰਹ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮਾਰਨ ਦੇ ਦੋਸ਼ ’ਚ ਮਾਨਸਾ ਦੀ ਇਕ ਅਦਾਲਤ ਨੇ ਉਸ ਦੀ ਸੱਸ ਨੂੰ 7 ਸਾਲ ਦੀ ਕੈਦ ਦਾ ਹੁਕਮ ਸੁਣਾਇਆ ਹੈ। ਜਾਣਕਾਰੀ ਅਨੁਸਾਰ ਸੁਖਪਾਲ ਕੌਰ ਪੁੱਤਰੀ ਭਰਪੂਰ ਸਿੰਘ ਵਾਸੀ ਮਾਨਸਾ ਦਾ ਵਿਆਹ 18 ਜਨਵਰੀ 2008 ਨੂੰ ਯਾਦਵਿੰਦਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਫਫੜੇ ਭਾਈਕੇ ਦੇ ਨਾਲ ਪਰਿਵਾਰ ਵਲੋਂ ਆਪਣੀ ਹੈਸੀਅਤ ਅਨੁਸਾਰ ਦਾਜ ਦੇ ਕੇ ਕੀਤਾ ਗਿਆ। ਇਸ ਉਪਰੰਤ ਵਿਆਹੁਤਾ ਸੁਖਪਾਲ ਕੌਰ ਨੂੰ ਉਸ ਦੇ ਸਹੁਰੇ ਪਰਿਵਾਰ ਵਲੋਂ ਕਾਰ ਦੀ ਮੰਗ ਕਰਦੇ ਹੋਏ ਤੰਗ ਪਰੇਸ਼ਾਨ ਕੀਤਾ ਜਾਣ ਲੱਗਿਆ ਅਤੇ ਅੰਤ ਸੁਖਪਾਲ ਕੌਰ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਮਾਰ ਦਿੱਤਾ ਗਿਆ।
ਇਸ ਸਬੰਧੀ ਮ੍ਰਿਤਕਾ ਦੇ ਭਰਾ ਸੁਖਜੀਤ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਭੀਖੀ ਦੀ ਪੁਲਸ ਨੇ 7 ਦਸੰਬਰ 2010 ਨੂੰ ਮ੍ਰਿਤਕਾ ਦੇ ਪਤੀ ਯਾਦਵਿੰਦਰ ਸਿੰਘ, ਸਹੁਰਾ ਕਰਮ ਸਿੰਘ, ਸੱਸ ਨਿਰਮਲ ਕੌਰ ਅਤੇ ਨਨਾਣ ਸੁਖਪਾਲ ਕੌਰ ਦੇ ਖਿਲਾਫ਼ ਧਾਰਾ 30ਬੀ, 34 ਆਈ ਪੀ ਸੀ ਦੇ ਤਹਿਤ ਮਾਮਲਾ ਦਰਜ ਕਰਕੇ ਸੁਣਵਾਈ ਦੇ ਲਈ ਅਦਾਲਤ ’ਚ ਪੇਸ਼ ਕੀਤਾ। ਜਿੱਥੇ ਇਸ ਕੇਸ ਦੀ ਸੁਣਵਾਈ ਕਰਦਿਆਂ ਮਾਣਯੋਗ ਐਡੀਸ਼ਨਲ ਸ਼ੈਸ਼ਨ ਜੱਜ ਮਾਨਸਾ ਰਾਜ ਕੁਮਾਰ ਦੀ ਅਦਾਲਤ ਨੇ ਮ੍ਰਿਤਕਾ ਦੀ ਸੱਸ ਨਿਰਮਲ ਕੌਰ ਨੂੰ 7 ਸਾਲ ਦੀ ਕੈਦ ਦਾ ਹੁਕਮ ਸੁਣਾਇਆ, ਜਦੋਂ ਕਿ ਉਸ ਦੇ ਪਤੀ ਯਾਦਵਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਮ੍ਰਿਤਕਾ ਦੇ ਸਹੁਰੇ ਕਰਮ ਸਿੰਘ ਦੀ ਇਸ ਮਾਮਲੇ ਦੀ ਸੁਣਵਾਈ ਦੌਰਾਨ ਮੌਤ ਹੋ ਚੁੱਕੀ ਹੈ, ਜਦੋਂ ਕਿ ਨਨਾਣ ਸੁਖਪਾਲ ਕੌਰ ਦਾ ਮਾਮਲਾ ਸੁਣਵਾਈ ਅਧੀਨ ਹੈ।
ਗੁਆਂਢੀ ਨੇ ਘਰ ਬੁਲਾ ਕੇ ਚਾੜ੍ਹਿਆ ਕੁਟਾਪਾ (ਵੀਡੀਓ)
NEXT STORY