ਪੇਸ਼ਾਵਰ— ਪੇਸ਼ਾਵਰ ਅਤੇ ਇਸ ਨਾਲ ਲੱਗੇ ਸ਼ਹਿਰਾਂ ਅਤੇ ਕਬਾਇਲੀ ਇਲਾਕਿਆਂ 'ਚ ਸ਼ੁੱਕਰਵਾਰ ਨੂੰ 5.2 ਤੀਵਰਤਾ ਵਾਲਾ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ ਪਰ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਜਾਣਕਾਰੀ ਮੁਤਾਬਕ ਭੂਚਾਲ ਦਾ ਮੁੱਖ ਕੇਂਦਰ ਪਾਕਿਸਤਾਨ ਅਤੇ ਤਾਜੀਕੀਸਤਾਨ ਦੀ ਸਰਹੱਦ ਦੇ ਨਜ਼ਦੀਕ ਅਫਗਾਨਿਸਤਾਨ 'ਚ 232.4 ਕਿਲੋਮੀਟਰ ਦੀ ਢੁੰਘਾਈ 'ਚ ਸੀ। ਹਾਲਾਂਕਿ, ਇਸ ਨਾਲ ਜਾਨ-ਮਾਲ ਦਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਪੇਸ਼ਾਵਰ, ਨੋਵਸ਼ੇਰਾ, ਚਰਸੱਦਾ, ਮਰਦਾਨ, ਸਵਾਤ ਅਤੇ ਬਾਜੌਰ 'ਚ ਪੰਜ ਸੈਕੰਡ ਤੋਂ ਜ਼ਿਆਦਾ ਦੇਰ ਤੱਕ ਝਟਕਾ ਮਹਿਸੂਸ ਕੀਤਾ ਗਿਆ। ਡਾਨ ਅਖਬਾਰ ਦੀ ਖਬਰ ਦੇ ਮੁਤਾਬਕ ਖੈਬਰ ਪਖਤੂਨਖਵਾ ਪ੍ਰਾਂਤ ਦੇ ਮਰਦਾਨ, ਬੁਨੇਰ, ਸਵਾਬੀ ਅਤੇ ਮਲਕੰਦ ਡਿਵੀਜ਼ਨ 'ਚ ਪ੍ਰਾਂਤੀ ਰਾਜਧਾਨੀ ਪੇਸ਼ਾਵਰ ਦੀ ਤੁਲਨਾ 'ਚ ਭੂਚਾਲ ਦੀ ਗਤੀ ਜ਼ਿਆਦਾ ਸੀ। ਇਸ ਨੇ ਦੱਸਿਆ ਕਿ ਇਲਾਕੇ 'ਚ ਦਹਿਸ਼ਤ ਫੈਲਦੇ ਹੀ ਇਮਾਰਤਾ ਖਾਲ੍ਹੀ ਕਰ ਦਿੱਤੀਆਂ ਗਈਆਂ ਅਤੇ ਲੋਕ ਖੁਲ੍ਹੇ ਸਥਾਨਾਂ 'ਚ ਨਿਕਲ ਆਏ।
ਡਰੋਨ ਹਮਲੇ 'ਚ 8 ਅੱਤਵਾਦੀ ਮਰੇ
NEXT STORY