ਮੋਹਾਲੀ-ਟੱਕਰ ਤੋਂ ਬਾਅਦ ਕਾਰ ਕਰੀਬ ਸੱਤ ਫੁੱਟ ਦੀ ਉੱਚਾਈ ਤੱਕ ਉਡ ਕੇ ਕਾਰ ਸੜਕ ਤੋਂ ਉਲਟੀ ਹੋ ਕੇ ਡਿੱਗੀ। ਰਾਹ ਜਾਂਦੇ ਲੋਕਾਂ ਨੇ ਤੁਰੰਤ ਕਾਰ ਨੂੰ ਸਿੱਧਾ ਕੀਤਾ ਅਤੇ ਕਾਰ 'ਚ ਸਵਾਰ ਤਿੰਨ ਲੋਕਾਂ ਨੂੰ ਬਾਹਰ ਕੱਢਿਆ। ਇਸ ਦੌਰਾਨ ਸੜਕ ਵੀ ਨੁਕਸਾਨੀ ਗਈ। ਹਾਦਸੇ 'ਚ ਜ਼ਖਮੀ ਹੋਏ ਕਾਰ ਚਲਾਉਣ ਵਾਲੇ ਸਮੇਤ ਚਾਰ ਲੋਕਾਂ ਨੂੰ ਰਾਹਗੀਰਾਂ ਨੇ ਫੋਰਟੀਸ ਹਸਪਤਾਲ 'ਚ ਦਾਖਲ ਕਰਵਾਇਆ। ਜਿਥੋਂ ਦੋ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀ.ਜੀ.ਆਈ.ਰੈਫਰ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਦੁਪਹਿਰ ਸਵਾ 2 ਵਜੇ ਤੋਂ ਬਾਅਦ ਵਾਪਰਿਆ। ਸਕੂਟਰ ਸਵਾਰ ਤਿੰਨ ਨੌਜਵਾਨ ਫੇਜ-3ਬੀ1 ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਹਨ। ਉਹ ਛੁੱਟੀ ਤੋਂ ਬਾਅਦ ਘਰ ਜਾ ਰਹੇ ਸਨ। ਜਦੋਂ ਉਹ ਬਲੋਂਗੀ ਰੋਡ 'ਤੇ ਗੁਰਦੁਆਰਾ ਸਿੰਘ ਸ਼ਹੀਦਾਂ ਰੋਡ ਵਲੋਂ ਮੁੜੇ ਤਾਂ ਇਸ ਦੌਰਾਨ ਚੰਡੀਗੜ੍ਹ ਵਲੋਂ ਆ ਰਹੀ ਫੋਰਡ ਫੀਗੋ ਕਾਰ ਨੇ ਰੈੱਡ ਲਾਈਟ ਜੰਪ ਕਰਕੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਵਿਦਿਆਰਥੀ ਸੜਕ 'ਤੇ ਡਿੱਗ ਗਏ, ਜਿਸ ਨਾਲ ਉਨ੍ਹਾਂ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ। ਜਦੋਂ ਤੱਕ ਹਾਦਸੇ 'ਚ ਜ਼ਖਮੀ ਵਿਦਿਆਰਥੀ ਆਪਣੇ ਆਪ 'ਤੇ ਕਾਬੂ ਪਾਉਂਦੇ ਇਸ ਦੌਰਾਨ ਸੜਕ 'ਤੇ ਡਿੱਗੇ ਵਿਦਿਆਰਥੀ ਦੇ ਸਿਰ ਤੋਂ ਕਾਰ ਦਾ ਟਾਈਰ ਲੰਘ ਗਿਆ। ਕਾਰ ਕਾਫੀ ਦੂਰ ਤੱਕ ਘਸੀਟਦੀ ਚੱਲੀ ਗਈ ਅਤੇ ਅੱਗੇ ਜਾ ਕੇ ਡਿਵਾਈਡਰ ਨਾਲ ਟਕਰਾ ਗਈ। ਕਾਰ ਨੂੰ ਚਲਾਉਣ ਵਾਲਾ ਨੌਜਵਾਨ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਹੈ। ਜ਼ਖਮੀਆਂ 'ਚੋਂ ਇਕ 11ਵੀਂ ਦਾ ਵਿਦਿਆਰਥੀ ਹੈ ਜਦੋਂਕਿ ਇਕ 12ਵੀਂ ਦਾ ਵਿਦਿਆਰਥੀ ਹੈ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਕਾਰ ਦੇ ਮਾਲਕ ਫੇਜ-3 ਏ ਨਿਵਾਸੀ ਬਲਵੀਰ ਸਿੰਘ ਨੇ ਦੱਸਿਆ ਕਿ ਉਹ ਮੰਡੀ ਬੋਰਡ ਤੋਂ ਰਿਟਾਇਰ ਹੋਇਆ ਹੈ। ਜਿਵੇਂ ਹੀ ਉਹ ਦੁਪਹਿਰ ਦਾ ਖਾਣਾ ਖਾਣ ਲੱਗੇ ਤਾਂ ਇਸ ਦੌਰਾਨ ਮੇਰੇ ਸਾਲੇ ਦਾ ਬੇਟਾ ਸੰਦੀਪ ਕਾਰ ਲੈ ਕੇ ਗੁਰਦੁਆਰਾ ਸਿੰਘ ਸ਼ਹੀਦਾਂ ਵੱਲ ਨਿਕਲ ਗਿਆ। ਉਸਦੇ ਨਾਲ ਉਸਦਾ ਦੋਹਤਾ 10 ਸਾਲ ਦਾ ਮਿਲਨ ਅਤੇ ਇਕ ਹੋਰ ਆਦਮੀ ਸੀ। ਹਾਦਸੇ 'ਚ ਸੰਦੀਪ ਨੂੰ ਸੱਟਾਂ ਲੱਗੀਆਂ ਹਨ ਜਦੋਂ ਬਾਕੀ ਦੋ ਸੁਰੱਖਿਅਤ ਹਨ।
ਮੁਸ਼ਕਲ ’ਚ ਫਸੀ ਜਾਨ, ਸਰੀਆ ਹੋਇਆ ਸਰੀਰ ਦੇ ਆਰ-ਪਾਰ (ਵੀਡੀਓ)
NEXT STORY