ਜਲੰਧਰ- ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਇਹ ਕਹਾਵਤ ਉਸ ਸਮੇਂ ਸਾਬਤ ਹੋਈ ਜਦੋਂ ਜਲੰਧਰ ਦੇ ਬਿਧੀਪੁਰ ਫਾਟਕ ਨਾਲ ਲੱਗਦੇ ਇਲਾਕੇ ’ਚ ਮਨਜੀਤ ਸਿੰਘ ਨਾਂ ਦੇ ਨੌਜਵਾਨ ਦੇ ਘਰ ਦੀ ਅਚਾਨਕ ਛੱਤ ਡਿੱਗਣ ਨਾਲ ਲੋਹੇ ਦਾ ਸਰੀਆ ਉਸ ਦੇ ਸਰੀਰ ਦੇ ਆਰ-ਪਾਰ ਹੋ ਗਿਆ। ਮਨਜੀਤ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਉਸ ਨੂੰ ਸਿਰਫ ਇੰਨਾ ਹੀ ਪਤਾ ਹੈ ਕਿ ਪਿੱਛੇ ਤੋਂ ਕੁਝ ਆ ਕੇ ਲੱਗਾ ਹੈ। ਉ¤ਥੇ ਹੀ ਜ਼ਖਮੀ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਡਾਕਟਰਾਂ ਅਨੁਸਾਰ ਤਾਂ ਉਨ੍ਹਾਂ ਕੋਲ ਇਹ ਪਹਿਲਾ ਕੇਸ ਹੈ, ਜਿਸ ’ਚ ਮਰੀਜ਼ ਉਨ੍ਹਾਂ ਕੋਲ ਸਰੀਰ ਦੇ ਆਰ-ਪਾਰ ਹੋਇਆ ਸਰੀਆ ਲੈ ਕੇ ਪੁੱਜਿਆ ਹੈ।
ਅਕਾਲੀ-ਭਾਜਪਾ 'ਚ ਇੰਨੀ ਦਰਾੜ ਵੀ ਨਹੀਂ ਆਈ ਕਿ ਵੱਖ ਹੋ ਜਾਣ : ਕਮਲ ਸ਼ਰਮਾ
NEXT STORY