ਚੰਡੀਗੜ੍ਹ— ਸੰਤ ਬਣ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਬਰਵਾਲਾ ਦੇ ਸਤਲੋਕ ਆਸ਼ਰਮ ਵਿਚ ਪਹਿਲੇ ਦਿਨ ਹੀ ਚੱਲੀ ਖੋਜ ਮੁਹਿੰਮ ਦੌਰਾਨ ਹਥਿਆਰਾਂ ਦਾ ਭਾਰੀ ਜਖੀਰਾ ਬਰਾਮਦ ਹੋਇਆ ਹੈ। ਫਾਰੈਂਸਿਕ ਟੀਮ ਨੂੰ ਆਸ਼ਰਮ ਵਿਚ ਦੋ ਵਿਸਫੋਟਕ ਬੰਬਾਂ ਦੇ ਨਾਲ-ਨਾਲ 26 ਏਅਰ ਗਨ ਅਤੇ ਰਾਈਫਲ ਮਿਲੀਆਂ ਹਨ, ਜਿਨ੍ਹਾਂ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ। ਇਹ ਹਥਿਆਰ ਰਾਮਪਾਲ ਦੇ ਆਸਨ ਦੇ ਹੇਠਾਂ ਬਣੇ ਬੇਸਮੈਂਟ ਵਿਚ ਛਿਪਾਏ ਗਏ ਸਨ। ਇਨ੍ਹਾਂ ਵਿਚ ਪੈਟਰੋਲ ਬੰਬ, ਐਸਿਡ ਆਦਿ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਦੇਖਣ ਵਿਚ ਲੱਗਦਾ ਸੀ ਕਿ ਰਾਮਪਾਲ ਇਕ ਝਟਕੇ ਵਿਚ ਸ਼ਹਿਰ ਦਾ ਸਫਾਇਆ ਕਰ ਸਕਦਾ ਸੀ।
ਫਿਲਹਾਲ ਆਸ਼ਰਮ ਦੀਆਂ ਤਿਜੋਰੀਆਂ ਨੂੰ ਖੋਲ੍ਹਣਾ ਅਜੇ ਬਾਕੀ ਹੈ। ਪੁਲਸ ਨੇ ਫਿਲਹਾਲ ਆਸ਼ਰਮ ਤੋਂ ਦੋ ਵਿਸਫੋਟਕ ਬੰਬ, ਤਿੰਨ 12 ਬੋਰ ਦੀਆਂ ਰਿਵਾਲਵਰਾਂ, ਦੋ ਡਬਲ ਬੈਰਲ ਰਾਈਫਲ, ਦੋ 315 ਬੋਰ ਦੀ ਰਾਈਫਲ, 19 ਏਅਰਗਨ, ਪੈਟਰੋਲ ਬੰਬ ਆਦਿ ਬਰਾਮਦ ਕੀਤੇ ਹਨ।
ਸਿੱਧੂ ਪਰਿਵਾਰ ਨੇ ਸੇਵਾ ਤੋਂ ਬਿਨਾਂ ਖਾਦਾ ਮੇਵਾ- ਗਰੇਵਾਲ (ਵੀਡੀਓ)
NEXT STORY