ਲੁਧਿਆਣਾ- ਸੀਨੀਅਰ ਅਕਾਲੀ ਨੇਤਾ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਨਵਜੋਤ ਸਿੰਘ ਸਿੱਧੂ ’ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਪਰਿਵਾਰ ਨੂੰ ਬਿਨਾਂ ਜਨਤਾ ਦੀ ਸੇਵਾ ਕੀਤੇ ਅਕਾਲੀ ਦਲ ਨੇ ਜਿੱਤਵਾਇਆ ਸੀ। ਗਰੇਵਾਲ ਦਾ ਕਹਿਣਾ ਹੈ ਕਿ ਸਿੱਧੂ ਨੂੰ ਸਿਰਫ ਇਕ ਮਸ਼ਹੂਰ ਆਦਮੀ ਹੋਣ ਕਰ ਕੇ ਟਿਕਟ ਮਿਲੀ ਸੀ ਨਾ ਕਿ ਜਨਤਾ ਦਾ ਸੇਵਕ ਹੋਣ ਕਰ ਕੇ। ਗਰੇਵਾਲ ਦਾ ਕਹਿਣਾ ਹੈ ਕਿ ਇਕ ਟੀ. ਵੀ. ਕਲਾਕਾਰ ਹੋਣ ਕਰ ਕੇ ਸਿੱਧੂ ਵਾਰ-ਵਾਰ ਬੋਲਦੇ ਰਹਿੰਦੇ ਹਨ। ਗਰੇਵਾਲ ਨੇ ਕਿਹਾ ਕਿ ਸਿੱਧੂ ਪਰਿਵਾਰ ਨੇ ਬਿਨਾਂ ਸੇਵਾ ਕੀਤੇ ਹੀ ਮੇਵਾ ਖਾਦਾ ਹੈ। ਗਰੇਵਾਲ ਨੇ ਕਿਹਾ ਕਿ ਸਿੱਧੂ ਨੂੰ ਐ¤ਮ. ਐ¤ਲ. ਦੀ ਟਿਕਟ ਮਿਲੀ ਤਾਂ ਉਨ੍ਹਾਂ ਦੀ ਪਤਨੀ ਵਿਧਾਇਕ ਬਣ ਗਈ।
ਦਿਲ ਨੂੰ ਕੰਬਾ ਦੇਣਗੀਆਂ ਮੋਹਾਲੀ ਹਾਦਸੇ ਦੀਆਂ ਇਹ ਤਸਵੀਰਾਂ
NEXT STORY