ਤੁਰਕੀ— ਵਿਆਹ ਹਰ ਕਿਸੇ ਦੀ ਜ਼ਿੰਦਗੀ ਦਾ ਖੁਸ਼ਨੁਮਾ ਪਲ ਹੁੰਦਾ ਹੈ ਤੇ ਹਰ ਕੋਈ ਇਸ ਨੂੰ ਯਾਦਗਾਰ ਬਣਾਉਣਾ ਚਾਹੁੰਦਾ ਹੈ। ਇਸੇ ਤਰ੍ਹਾਂ ਤੁਰਕੀ ਦੇ ਦੋ ਪਿਆਰ ਕਰਨ ਵਾਲੇ ਕ੍ਰਿਸਟੀ ਅਤੇ ਕਾਰਲ ਪਿਛਲੇ ਚਾਰ ਸਾਲਾਂ ਤੋਂ ਆਪਣੇ ਸੁਪਨਿਆਂ ਦੇ ਵਿਆਹ ਦੀ ਤਿਆਰੀ ਕਰ ਰਹੇ ਸੀ ਪਰ ਉਨ੍ਹਾਂ ਦਾ ਇਹ ਹਸੀਨ ਸੁਪਨਾ ਜਦੋਂ ਹਕੀਕਤ ਵਿਚ ਬਦਲਿਆ ਤਾਂ ਉਸ ਦਾ ਅੰਤ ਹਸਪਤਾਲ ਵਿਚ ਹੋਇਆ। ਵਿਆਹ ਵਾਲੇ ਦਿਨ ਹਾਮੀ ਭਰਨ ਤੋਂ ਪਹਿਲਾਂ ਕ੍ਰਿਸਟੀ ਅਤੇ ਕਾਰਲ ਨੂੰ 'ਫੂਡ ਪੁਆਇਜ਼ਨਿੰਗ' ਹੋ ਗਈ। ਦੋਵੇਂ ਉਲਟੀਆਂ ਕਰਨ ਲੱਗੇ ਤੇ ਅਚਾਨਕ ਲਾੜੀ, ਲਾੜੀ ਦੋਹਾਂ ਦੀ ਹਾਲਤ ਇੰਨੀਂ ਵਿਗੜ ਗਈ ਕਿ ਦੋਹਾਂ ਨੂੰ ਹਸਪਤਾਲ ਲਿਜਾਣਾ ਪਿਆ। ਕਿਸੇ ਤਰ੍ਹਾਂ ਬੀਮਾਰੀ ਦੀ ਹਾਲਤ ਵਿਚ ਦੋਹਾਂ ਨੇ ਵਿਆਹ ਦੀ ਹਾਮੀ ਭਰੀ।
ਦੋਹਾਂ ਦਾ ਘਰ ਤਾਂ ਆਬਾਦ ਹੋ ਗਿਆ ਸੀ ਪਰ ਉਹ ਸੁਪਨਿਆਂ ਦਾ ਦਿਨ ਬਰਬਾਦ ਹੋ ਚੁੱਕਾ ਸੀ, ਜਿਸ ਦੀ ਤਿਆਰੀ ਉਨ੍ਹਾਂ ਨੇ ਚਾਰ ਸਾਲਾਂ ਤੋਂ ਕੀਤੀ ਸੀ। ਆਪਣੇ ਵਿਆਹ ਲਈ ਉਨ੍ਹਾਂ ਨੇ ਇੰਨਾਂ ਪੈਸਾ ਖਰਚ ਕੀਤਾ ਸੀ, ਜਿਸ ਦਾ ਭੁਗਤਾਨ ਉਹ ਅੱਜ ਵੀ ਕਰ ਰਹੇ ਹਨ ਪਰ ਇਹ ਕੀਮਤ ਉਨ੍ਹਾਂ ਨੂੰ ਉਸ ਸਮੇਂ ਹੋਰ ਵੀ ਜ਼ਿਆਦਾ ਲੱਗਦੀ ਹੈ, ਜਦੋਂ ਉਹ ਆਪਣੇ ਵਿਆਹ ਵਾਲੇ ਦਿਨ ਨੂੰ ਯਾਦ ਕਰਦੇ ਹਨ।
ਮੰਗਲ ਦੇ ਰਹੱਸਮਈ ਚੱਟਾਨਾਂ ਦੀ ਜਾਂਚ ਕਰੇਗਾ ਕਿਊਰੋਸਿਟੀ
NEXT STORY