ਵਾਸ਼ਿੰਗਟਨ-ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮਾਰਸ ਕਿਊਰੋਸਿਟੀ ਰੋਵਰ ਯਾਨ ਮੰਗਲ 'ਤੇ ਰਹੱਸਮਈ ਚੱਟਾਨਾਂ ਦੀ ਜਾਂਚ ਕਰੇਗਾ। ਰੋਵਰ ਪਿਛਲੀਆਂ ਪਹਾੜੀਆਂ 'ਤੇ ਚੜਦੇ ਹੋਏ ਜਿਨ੍ਹਾਂ ਅਜੀਬੋ-ਗਰੀਬ ਚੱਟਾਨਾਂ ਨੂੰ ਦੇਖਦਾ ਹੋਇਆ ਆਇਆ ਸੀ, ਉਸ ਰਸਤੇ 'ਤੇ ਮੁੜ ਜਾ ਕੇ ਉਹ ਉਨ੍ਹ੍ਹਾਂ ਤੋਂ ਕੁਝ ਦੀ ਜਾਂਚ ਕਰੇਗਾ। ਮੰਗਲ ਦੇ ਮਾਊਂਟ ਸ਼ਾਰਪ 'ਤੇ ਉਹ ਇਨ੍ਹਾਂ ਰਹੱਸਮਈ ਚੱਟਾਨਾਂ ਦੀਆਂ ਪੁਲਾੜ ਸਤ੍ਹਾਂ ਦੀ ਜਾਂਚ ਕਰੇਗਾ।
ਇਸ ਰਸਤੇ 'ਤੇ ਉਸਦਾ ਪਹਿਲਾਂ ਟੀਚਾ ਪੇਲੋਨਾ ਨਾਂ ਦੀ ਚੱਟਾਨ ਹੋਵੇਗੀ। ਇਹ ਪਹਾਰੂਮਪ ਹਿਲਜ਼ 'ਤੇ ਦਾਅਵੇਦਾਰ ਚੱਟਾਨ ਹੈ। ਇਸ ਨੂੰ ਸਤੰਬਰ ਮਹੀਨੇ 'ਚ ਰੋਵਰ ਨੇ ਕੈਮਰੇ 'ਚ ਕੈਦ ਕੀਤਾ ਸੀ ਤੇ ਇਸ ਤੋਂ ਬਾਅਦ ਪਿੰਕ ਕਲਿਫ ਚੱਟਾਨ ਦਾ ਮੁਆਇਨਾ ਹੋਵੇਗਾ। ਕੈਲੀਫੋਰਨੀਆ ਦੇ ਪਾਸਡੇਨਾ ਸਥਿਤ ਨਾਸਾਸ ਦੀ ਜੈਟ ਪ੍ਰੋਯਗਸ਼ਾਲਾ 'ਚ ਕਿਊਰੋਸਿਟੀ ਦੇ ਵਿਗਿਆਨੀ ਅਸ਼ਵਿਨ ਵਾਸਵਾੜਾ ਨੇ ਦੱਸਿਆ ਕਿ ਜਦੋਂ ਮੰਗਲ ਦੀ ਸਤ੍ਹਾ 'ਤੇ ਚੱਟਾਨਾਂ 'ਚ ਜ਼ਿਆਦਾ ਭਿੰਨਤਾ ਦਿਖਾਈ ਦਿੰਦੀ ਹੈ ਤਾਂ ਖੋਜ ਦੀ ਸੰਭਾਵਨਾ ਵਧ ਜਾਂਦੀ ਹੈ।
ਪਾਕਿਸਤਾਨ ਦੀ ਆਗਿਆ ਨਾਲ ਭਾਰਤ ਆਉਣਗੇ ਓਬਾਮਾ?
NEXT STORY