ਚੰਡੀਗੜ੍ਹ : ਪੁਲਸ ਦੇ ਹਫਤਾਵਰੀ ਪ੍ਰੋਗਰਾਮ ਦੌਰਾਨ ਪੁਲਸ ਕਰਮਚਾਰੀਆਂ ਨੇ ਇਕ ਨੌਜਵਾਨ ਨਾਲ ਕੁੱਟਮਾਰ ਕੀਤੀ। ਇੰਨਾ ਹੀ ਨਹੀਂ ਉਸ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਕਿ ਜੇ ਉਸ ਨੇ ਇਸ ਦੀ ਸ਼ਿਕਾਇਤ ਕਿਸੇ ਕੋਲ ਕੀਤੀ ਤਾਂ ਇਸ ਦਾ ਨਤੀਜਾ ਚੰਗਾ ਨਹੀਂ ਹੋਵੇਗਾ ਅਤੇ ਫਿਰ ਧਨਾਸ ਦੇ ਜੰਗਲਾਂ ਨੇੜੇ ਲਿਜਾ ਕੇ ਉਸ ਨੂੰ ਛੱਡ ਦਿੱਤਾ ਗਿਆ। ਇਹ ਦੋਸ਼ ਲਗਾਉਂਦੇ ਹੋਏ ਇਨਸਾਫ ਦੀ ਮੰਗ ਕਰ ਰਹੇ ਪੀੜਤ ਨੌਜਵਾਨ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਭੇਜੀ ਹੈ। ਸੈਕਟਰ-41 ਦੇ ਅਜੇ ਕੁਮਾਰ ਨੇ ਇਹ ਦੋਸ਼ ਸੈਕਟਰ-39 ਥਾਣਾ ਪੁਲਸ 'ਤੇ ਲਗਾਏ ਹਨ। ਪ੍ਰਧਾਨ ਮੰਤਰੀ ਨੂੰ ਭੇਜੇ ਪੱਤਰ 'ਚ ਨੌਜਵਾਨ ਨੇ ਕਿਹਾ ਕਿ ਪੁਲਸ ਹਫਤਾਵਰੀ ਪ੍ਰੋਗਰਾਮ ਦੌਰਾਨ ਸੈਕਟਰ-39 ਪੁਲਸ ਨੇ ਉਸ ਨਾਲ ਹੱਥੋਪਾਈ ਕੀਤੀ। ਪੀੜਤ ਦਾ ਦੋਸ਼ ਹੈ ਕਿ ਉਹ ਆਈ.ਜੀ. ਵਲੋਂ ਆਯੋਜਿਤ ਜਨਤਾ ਦਰਬਾਰ 'ਚ ਸ਼ਿਕਾਇਤ ਲੈ ਕੇ ਗਿਆ ਸੀ। ਉਥੇ ਉਸ ਨੇ ਸੈਕਟਰ-39 ਥਾਣਾ ਪੁਲਸ ਖਿਲਾਫ ਸ਼ਿਕਾਇਤ ਲਈ ਮਾਈਕ ਲਿਆ। ਉਥੇ ਖੜ੍ਹੇ ਉਸੇ ਥਾਣੇ ਦੇ ਪੁਲਸ ਅਧਿਕਾਰੀਆਂ ਨੇ ਉਸ ਨੂੰ ਪਛਾਣ ਲਿਆ। ਉਸ ਤੋਂ ਮਾਈਕ ਖੋਹ ਕੇ ਬਾਹਰ ਭਜਾ ਦਿੱਤਾ। ਨੌਜਵਾਨ ਦਾ ਦੋਸ਼ ਹੈ ਕਿ ਪੁਲਸ ਉਸ ਨੂੰ ਜ਼ਬਰਨ ਗੱਡੀ 'ਚ ਬਿਠਾ ਕੇ ਧਨਾਸ ਦੇ ਜੰਗਲਾਂ ਨੇੜੇ ਲੈ ਗਈ ਅਤੇ ਧਮਕੀਆਂ ਕੇ ਛੱਡ ਦਿੱਤਾ।
ਇਸ ਪੂਰੇ ਮਾਮਲੇ ਦੀ ਜਾਂਚ ਕਰਦੇ ਹੋਏ ਸੈਕਟਰ-39 ਥਾਣਾ ਮੁਖੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਨੌਜਵਾਨ ਨੇ ਇਹ ਦੋਸ਼ ਸੈਕਟਰ-39 ਦੇ ਥਾਣੇ ਦੇ ਐਸ.ਆਈ. ਖਿਲਾਫ ਲਗਾਏ ਹਨ। ਮਾਮਲੇ ਦੀ ਪੂਰੀ ਜਾਂਚ ਕੀਤੀ ਗਈ ਹੈ। ਨੌਜਵਾਨ ਵਲੋਂ ਲਗਾਏ ਦੋਸ਼ ਗ਼ਲਤ ਪਾਏ ਗਏ ਹਨ।
ਭਾਜਪਾ ਪ੍ਰਤੀ ਆਮ ਲੋਕਾਂ ਦਾ ਰੁਝਾਨ ਵਧਿਆ : ਕਮਲ ਸ਼ਰਮਾ
NEXT STORY