ਸ਼ਾਜਾਪੁਰ- ਕਹਿੰਦੇ ਹਨ ਕਿ ਪਿਆਰ ਦੀ ਕੋਈ ਸੀਮਾ ਨਹੀਂ ਹੁੰਦੀ। ਫਿਰ ਚਾਹੇ ਪਿਆਰ, ਜਾਨਵਰਾਂ, ਇਨਸਾਨਾਂ ਜਾਂ ਫਿਰ ਕਿਸੇ ਹੋਰ ਚੀਜ਼ ਨਾਲ ਹੀ ਕਿਉਂ ਨਾ ਹੋਵੇ। ਆਪਣੇ ਸ਼ੌਕ ਲਈ ਕਿਥੋਂ ਤੱਕ ਆਪਣੀ ਜ਼ਿੰਮੇਦਾਰੀ ਨਿਭਾਉਂਦਾ ਹੈ, ਇਸ ਦੀ ਵੱਡੀ ਸਿੱਖ ਮਿਲਦੀ ਹੈ ਜੈਰਾਮ ਅਹੀਰ ਤੋਂ । ਜੇਕਰ ਸਾਰੇ ਵਾਤਾਵਰਣ ਨਾਲ ਪਿਆਰ ਕਰਨ ਤਾਂ ਵਾਤਾਵਰਣ ਸਵੱਛ ਬਣਾਇਆ ਜਾ ਸਕਦਾ ਹੈ। ਮੱਧ ਪ੍ਰਦੇਸ਼ 'ਚ ਗ੍ਰਾਮ ਗਿਰਵਰ ਵਾਸੀ 112 ਸਾਲ ਦੇ ਜੈਰਾਮ ਅਹੀਰ ਨੂੰ ਵਾਤਾਵਰਣ ਨਾਲ ਬਹੁਤ ਪਿਆਰ ਹੈ। ਜੈਰਾਮ ਅਤੇ ਉਸ ਦਾ ਛੋਟਾ ਭਰਾ ਸਵ.ਦਰਿਆਵ ਸਿੰਘ ਨੇ ਕਰੀਬ 100 ਸਾਲ ਪਹਿਲਾਂ ਅੰਬ ਦੇ ਦਰਖਤ ਪਿੰਡ ਦੇ ਨੇੜੇ ਸਰਕਾਰੀ ਜ਼ਮੀਨ 'ਚ ਲਗਾਏ ਸਨ। ਜੈਰਾਮ ਪੌਦਿਆਂ ਨੂੰ ਰੋਜ਼ ਪਾਣੀ ਦਿੰਦਾ ਹੈ। ਇਹ ਅੰਬ ਦਾ ਦਰਖਤ ਲੋਕਾਂ ਨੂੰ ਸੁਕੂਨ ਦਿੰਦੇ ਹਨ। ਬਚਪਨ ਤੋਂ ਪੌਦਿਆਂ ਦਾ ਪਾਲਣ ਪੋਸ਼ਣ ਕਰਨ ਨਾਲ ਜੈਰਾਮ ਨੂੰ ਅੰਬ ਦੇ ਦਰਖਤਾਂ ਨਾਲ ਅਜਿਹਾ ਲਗਾਅ ਹੈ ਕਿ ਉਨ੍ਹਾਂ ਨੂੰ ਦੇਖ ਬਿਨ੍ਹਾਂ ਉਸ ਨੂੰ ਖਾਣਾ ਚੰਗਾ ਨਹੀਂ ਲੱਗਦਾ। ਜੈਰਾਮ ਦੱਸਦੇ ਹਨ ਕਿ ਮੇਰਾ ਟੀਚਾ ਇਨ੍ਹਾਂ ਦਰਖਤਾਂ ਦੀ ਸੁਰੱਖਿਆ ਕਰਨਾ ਹੈ। ਦਰਖਤ ਨੂੰ ਕੋਈ ਨੁਕਸਾਨ ਨਾ ਪਹੁੰਚਾਏ ਇਸ ਲਈ ਪੂਰਾ ਦਿਨ ਦੇਖਭਾਲ ਕਰਦਾ ਰਹਿੰਦਾ ਹੈ। ਦੋ ਸਾਲ ਪਹਿਲਾਂ ਜੈਰਾਮ ਅਚਾਨਕ ਸੋਂਦੇ ਹੋਏ ਬੇਹੋਸ਼ ਹੋ ਗਏ ਸਨ। ਡਾਕਟਰਾਂ ਨੇ ਚੈੱਕ ਕਰਦੇ ਵਾਪਸ ਘਰ ਲੈ ਕੇ ਜਾਣ ਨੂੰ ਕਿਹਾ। ਉਧਰ ਲੋਕਾਂ ਨੇ ਵੀ ਉਸ ਦੇ ਮਰਨ ਦੀ ਖਬਰ ਸੁਣ ਕੇ ਅੰਤਿਮ ਸੰਸਕਾਰ ਕਰਨ ਦੀ ਤਿਆਰੀ ਕਰ ਲਈ। ਸ਼ਮਸ਼ਾਨ ਘਾਟ 'ਤੇ ਲਕੜੀਆਂ ਤੱਕ ਲਿਆਂਦੀਆਂ ਗਈਆਂ। ਜਿਸ ਤਰ੍ਹਾਂ ਹੀ ਬਾ ਨੂੰ ਅਰਥੀ 'ਤੇ ਲਿਟਾਇਆ ਗਿਆ, ਉਹ ਉੱਠ ਬੈਠ ਗਏ। ਸ਼ਾਇਦ ਉਨ੍ਹਾਂ ਦਾ ਇਨ੍ਹਾਂ ਦਰਖਤਾਂ ਨਾਲ ਪਿਆਰ ਹੀ ਉਨ੍ਹਾਂ ਦੇ ਜੀਵਨ ਨੂੰ ਗਤੀ ਦੇ ਰਿਹਾ ਹੈ। ਸਾਨੂੰ ਵੀ ਜੈਰਾਮ ਦੀ ਰਾਹ 'ਤੇ ਚੱਲ ਕੇ ਪੌਦੇ ਲਗਾਉਣੇ ਚਾਹੀਦੇ ਤਾਂ ਜੋ ਸਾਡੇ ਲਗਾਏ ਪੌਦੇ ਕਿਸੇ ਨੂੰ ਸੁਕੂਨ ਦੇ ਸਕਣ।
ਲੜਕੀਆਂ ਲਈ ਦਿੱਲੀ ਸੇਫ ਨਹੀਂ!
NEXT STORY