ਨਾਗਪੁਰ- ਕੇਂਦਰੀ ਟਰਾਂਸਪੋਰਟ ਅਤੇ ਜਹਾਜ਼ਰਾਨੀ ਮੰਤਰੀ ਨਿਤੀਨ ਗਡਕਰੀ ਨੇ 'ਸਾਂਸਦ ਆਦਰਸ਼ ਗ੍ਰਾਮ ਯੋਜਨਾ' ਅਧੀਨ ਇੱਥੇ ਸਥਿਤ ਪਚਗਾਂਵ ਨੂੰ ਗੋਦ ਲਿਆ ਅਤੇ ਪਿੰਡ ਵਿਚ ਪੱਕੀਆਂ ਸੜਕਾਂ ਬਣਵਾਉਣ, ਸਾਫ-ਸਫਾਈ ਦੀ ਸਹੂਲਤ ਅਤੇ ਸਾਫ ਪਾਣੀ ਮੁਹੱਈਆ ਕਰਾਉਣ ਅਤੇ ਇਕ ਕੂੜਾਦਾਨ ਪਲਾਂਟ ਲਾਉਣ ਦਾ ਵਾਅਦਾ ਕੀਤਾ ਹੈ, ਜਿਸ ਵਿਚ ਬਾਇਓਗੈਸ ਉਤਪਾਦਨ ਹੋਵੇਗਾ।
ਇਹ ਪਿੰਡ ਇੱਥੋਂ ਤਕਰੀਬਨ 15 ਕਿਲੋਮੀਟਰ ਦੂਰ ਹੈ ਅਤੇ ਉਮਰੇਰ ਤਹਿਸੀਲ ਵਿਚ ਸਥਿਤ ਹੈ। ਇਸ ਦੀ ਆਬਾਦੀ 4,923 ਹੈ ਅਤੇ ਪਿੰਡਾਂ ਦੇ 761 ਘਰਾਂ ਵਿਚੋਂ ਸਿਰਫ 454 ਘਰਾਂ ਵਿਚ ਹੀ ਟਾਇਲਟ ਹਨ।
ਗਡਕਰੀ ਨੇ ਪਿੰਡ ਦਾ ਦੌਰਾ ਕੀਤਾ ਅਤੇ ਇਸ ਪਿੰਡ ਨੂੰ ਗੋਦ ਲਿਆ। ਉਨ੍ਹਾਂ ਨੇ ਕਿਹਾ ਕਿ ਹਰ ਘਰ ਵਿਚ ਟਾਇਲਟ ਦੇ ਨਿਰਮਾਣ ਲਈ ਉਹ ਗ੍ਰਾਮ ਪੰਚਾਇਤ ਨੂੰ 12,000 ਰੁਪਏ ਦੀ ਵਿੱਤੀ ਮਦਦ ਮੁਹੱਈਆ ਕਰਾਉਣਗੇ। ਗਡਕਰੀ ਦੇ ਜਨਸੰਪਰਕ ਅਧਿਕਾਰੀ ਸੁਧੀਰ ਦੇਵਲਗਾਂਵਕਰ ਨੇ ਕਿਹਾ ਕਿ ਸਥਾਨਕ ਕਿਸਾਨ ਮੁੱਖ ਰੂਪ ਨਾਲ ਕਪਾਹ ਅਤੇ ਫੁੱਲਗੋਭੀ ਦੀ ਖੇਤੀ ਕਰਦੇ ਹਨ। ਫੁੱਲਗੋਭੀ ਦੀ ਫਸਲ ਲਈ ਅੱਗੇ ਇਕ ਕੋਲਡ ਸਟੋਰਜ਼ ਬਣਵਾਇਆ ਜਾਵੇਗਾ।
100 ਸਾਲ ਪਹਿਲਾਂ ਲਾਏ ਬੂਟਿਆਂ ਨੂੰ ਅੱਜ ਵੀ ਪਾਣੀ ਦੇ ਰਿਹੈ 112 ਸਾਲਾਂ ਬਾਬਾ
NEXT STORY