ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ 8 ਸਾਲਾ ਇਕ ਲੜਕੀ ਨੂੰ ਅਗਵਾ ਕਰ ਕੇ ਅਤੇ ਉਸ ਨਾਲ ਬਲਾਤਕਾਰ ਕਰਨ ਦੇ ਮਾਮਲੇ ’ਚ ਇਕ ਵਿਅਕਤੀ ਨੂੰ ਬਰੀ ਕਰਦੇ ਹੋਏ ਕਿਹਾ ਕਿ ਪੁਲਸ ਨੇ ਗਵਾਹੀ ਲਈ ਉਸ ਨੂੰ ਬੁਲਾਉਣ ਤੋਂ ਪਹਿਲਾਂ ਸਿਖਾਇਆ ਪੜ੍ਹਾਇਆ ਸੀ। ਐਡੀਸ਼ਨਲ ਸੈਸ਼ਨ ਜਸਟਿਸ ਵਿਕਾਸ ਢਲ ਨੇ ਦਿੱਲੀ ਵਾਸੀ ਦੋਸ਼ੀ ਨੂੰ ਆਈ. ਪੀ. ਸੀ. ਦੀਆਂ ਧਾਰਾਵਾਂ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਗੱਲਬਾਤ ਦੌਰਾਨ ਲੜਕੀ ਦੇ ਬਿਆਨਾਂ ਦੀ ਹਕੀਕਤ ’ਤੇ ਸ਼ੱਕ ਪੈਦਾ ਹੋਇਆ, ਜਿਸ ’ਚ ਉਸ ਨੇ ਸਵੀਕਾਰ ਕੀਤਾ ਸੀ ਕਿ ਉਸ ਨੇ ਦੋਸ਼ੀ ਦੀ ਪਛਾਣ ਅਤੇ ਅਦਾਲਤ ਦੇ ਸਾਹਮਣੇ ਗਵਾਹੀ ਪੁਲਸ ਅਧਿਕਾਰੀਆਂ ਦੇ ਇਸ਼ਾਰੇ ’ਤੇ ਦਿੱਤੀ, ਇਸ ਦਾ ਮਤਲਬ ਹੈ ਕਿ ਉਹ ‘ਸਿਖਾਈ ਪੜ੍ਹਾਈ’ ਗਵਾਹ ਸੀ। ਅਦਾਲਤ ਨੇ ਕਿਹਾ ਕਿ ਇਸਤਗਾਸਾ ਪੱਖ ਦੀ ਗਵਾਹੀ ਤੋਂ ਪਤਾ ਲੱਗਦਾ ਹੈ ਕਿ ਪੁਲਸ ਨੇ ਸਬੂਤਾਂ ਨੂੰ ਲੈ ਕੇ ਉਸ ਨੂੰ ‘ਸਿਖਾਇਆ ਪੜ੍ਹਾਇਆ’।
ਉਸ ਦੀ ਭਰੋਸੇਯੋਗਤਾ ’ਤੇ ਸ਼ੱਕ ਹੈ ਅਤੇ ਇਸ ਲਈ ਉਸ ਦੀ ਗਵਾਹੀ ’ਤੇ ਭਰੋਸਾ ਕਰਨਾ ਉ¤ਚਿਤ ਨਹੀਂ ਹੋਵੇਗਾ। ਅਦਾਲਤ ਨੇ ਇਹ ਵੀ ਕਿਹਾ ਕਿ ਉਸ ਦੀ ਗਵਾਹੀ ’ਚ ਵਿਸੰਗਤੀ ਵੀ ਪਾਈ ਗਈ। ਇਸਤਗਾਸਾ ਪੱਖ ਅਨੁਸਾਰ 23 ਜਨਵਰੀ 2013 ਨੂੰ ਲੜਕੀ ਦੇ ਪਿਤਾ ਨੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਹਾਲਾਂਕਿ 2 ਦਿਨ ਬਾਅਦ ਉਹ ਪੁਲਸ ਦੇ ਸਾਹਮਣੇ ਖੁਦ ਪੇਸ਼ ਹੋਈ ਅਤੇ ਆਪਣਾ ਬਿਆਨ ਦਰਜ ਕਰਵਾਇਆ। ਇਸਤਗਾਸਾ ਪੱਖ ਅਨੁਸਾਰ ਆਪਣੇ ਬਿਆਨ ’ਚ ਲੜਕੀ ਨੇ ਕਿਹਾ ਸੀ ਕਿ ਦੋਸ਼ੀ ਉਸ ਨੂੰ ਜ਼ਬਰਦਸਤੀ ਆਪਣੇ ਕਮਰੇ ’ਚ ਲੈ ਗਿਆ ਅਤੇ ਉਸ ਦਾ ਯੌਨ ਉਤਪੀੜਨ ਕੀਤਾ ਅਤੇ 2 ਦਿਨ ਬਾਅਦ ਜਾਣ ਦਿੱਤਾ। ਦੋਸ਼ੀ ਨੂੰ ਮਾਰਚ ’ਚ ਫੜ ਲਿਆ ਗਿਆ ਅਤੇ ਆਈ. ਪੀ. ਸੀ. ਅਤੇ ਪਾਸਕੋ ਕਾਨੂੰਨ ਦੇ ਅਧੀਨ ਦੋਸ਼ ਪੱਤਰ ਦਾਖਲ ਕੀਤਾ। ਅਦਾਲਤ ਦੇ ਸਾਹਮਣੇ ਦੋਸ਼ੀ ਨੇ ਖੁਦ ਨੂੰ ਬੇਕਸੂਰ ਦੱਸਿਆ। ਉਸ ਨੇ ਦਾਅਵਾ ਕੀਤਾ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਪੁਰਾਣੀ ਦੁਸ਼ਮਣਈ ਸੀ ਅਤੇ ਉਸੇ ਕਾਰਨ ਇਹ ਮਾਮਲਾ ਦਰਜ ਕਰਵਾਇਆ ਗਿਆ।
ਸੁਸਾਈਡ ਨੋਟ 'ਚ ਲਿਖਿਆ, ਪੁਲਸ ਅੰਕਲ ਮੇਰੇ ਮਾਸਟਰ ਨੂੰ ਮਾਫ ਨਾ ਕਰਨਾ
NEXT STORY