ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਦੇ ਦਫਤਰ ਵ੍ਹਾਈਟ ਹਾਊਸ ਦੇ ਬੁਲਾਰੇ ਜੋਸ਼ ਅਰਨੈਸਟ ਨੇ ਕਿਹਾ ਹੈ ਕਿ ਪ੍ਰਮਾਣੂੰ ਪ੍ਰੋਗਰਾਮ ਦੇ ਮੁੱਦੇ 'ਤੇ ਈਰਾਨ ਨੂੰ ਹੋਰ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਅਤੇ ਉਸ 'ਤੇ ਨਵੀਂ ਪਾਬੰਦੀ ਲਗਾਉਣ ਨਾਲ ਇਸ ਮੁਹਿੰਮ 'ਤੇ ਮਾੜਾ ਅਸਰ ਪੈ ਸਕਦਾ ਹੈ। ਜੋਸ਼ ਅਰਨੈਸਟ ਦਾ ਇਹ ਬਿਆਨ ਈਰਾਨ ਅਤੇ ਛੇ ਵਿਸ਼ਵ ਸ਼ਕਤੀਆਂ ਵਿਚਾਲੇ ਪ੍ਰਮਾਣੂੰ ਪ੍ਰੋਗਰਾਮ 'ਤੇ ਕੋਈ ਆਖਰੀ ਸਮਝੌਤਾ ਕਰਨ ਲਈ ਗੱਲਬਾਤ ਨੂੰ ਸੱਤ ਮਹੀਨਿਆਂ ਤੱਕ ਅੱਗੇ ਵਧਾਉਣ ਦੀ ਸਹਿਮਤੀ ਬਣਾਉਣ ਤੋਂ ਬਾਅਦ ਆਇਆ ਹੈ।
ਅਰਨੈਸਟ ਨੇ ਕਿਹਾ ਰਾਸ਼ਟਰਪਤੀ ਦਾ ਸਪੱਸ਼ਟ ਤੌਰ 'ਤੇ ਮਤ ਹੈ ਕਿ ਬੇਕਾਰ ਸਮਝੌਤਾ ਹੋਣ ਨਾਲੋਂ ਤਾਂ ਚੰਗਾ ਹੈ ਕਿ ਕੋਈ ਸਮਝੌਤਾ ਨਾ ਹੀ ਹੋਵੇ ਪਰ ਸਾਡਾ ਮੰਨਣਾ ਹੈ ਕਿ ਈਰਾਨ ਦੇ ਵਿਵਾਦਗ੍ਰਸਤ ਪ੍ਰਮਾਣੂੰ ਪ੍ਰੋਗਰਾਮ 'ਤੇ ਵਿਸ਼ਵ ਜਗਤ ਦੀਆਂ ਪਰੇਸ਼ਾਨੀਆਂ ਦਾ ਹੱਲ ਕਰਨ ਲਈ ਉਸ ਨੂੰ ਸਮਾਂ ਦਿੱਤਾ ਗਿਆ ਹੈ ਅਤੇ ਇਸ ਦਿਸ਼ਾ 'ਚ ਤਰੱਕੀ ਵੀ ਹੋਈ ਹੈ।
ਆਸਟ੍ਰੇਲੀਆ ਦੀ ਸਿਆਸਤ 'ਚ ਦਿਖੇਗਾ ਇਨ੍ਹਾਂ ਪੰਜਾਬੀਆਂ ਦਾ ਦਬਦਬਾ (ਦੇਖੋ ਤਸਵੀਰਾਂ)
NEXT STORY