ਸਨਾ-ਯਮਨ ਦੇ ਸੁਰੱਖਿਆ ਬਲਾਂ ਨੇ ਅੱਤਵਾਦੀ ਸੰਗਠਨ ਅਲਕਾਇਦਾ ਵਲੋਂ ਬੰਗਦੀ ਬਣਾਏ ਗਏ ਅੱਠ ਲੋਕਾਂ ਨੂੰ ਅੱਤਵਾਦੀਆਂ ਦੀ ਕੈਦ 'ਚੋਂ ਮੰਗਲਵਾਰ ਨੂੰ ਅਜ਼ਾਦ ਕਰਵਾ ਲਿਆ ਗਿਆ। ਇਸ ਮੁਹਿੰਮ 'ਚ ਸੱਤ ਅੱਤਵਾਦੀ ਮਾਰੇ ਗਏ. ਦੇਸ਼ ਦੀ ਸਰਵਉੱਚ ਸੁਰੱਖਿਆ ਕਮੇਟੀ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਅੱਤਵਾਦੀਆਂ ਦੇ ਕਬਜ਼ੇ ਸੱਤ ਯਮਨੀ ਅਤੇ ਇਕ ਵਿਦੇਸ਼ੀ ਨਾਗਰਿਕ ਨੂੰ ਛੁਡਾ ਲਿਆ ਗਿਆ ਹੈ। ਹਾਲਾਂਕਿ ਇਸ ਵਿਦੇਸ਼ੀ ਨਾਗਰਿਕ ਦੀ ਨਾਗਰਿਕਤਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਨਾ ਹੀ ਇਹ ਦੱਸਿਆ ਗਿਆ ਕਿ ਇਹ ਮੁਹਿੰਮ ਕਿਸ ਥਾਂ 'ਤੇ ਚਲਾਈ ਗਈ ਸੀ।
ਈਰਾਨ 'ਤੇ ਨਵੀਂ ਪਾਬੰਦੀ ਲਗਾਉਣ ਨਾਲ ਗੱਲਬਾਤ 'ਤੇ ਮਾੜਾ ਅਸਰ ਪੈ ਸਕਦੈ : ਜੋਸ਼
NEXT STORY