ਵਾਸ਼ਿੰਗਟਨ— ਅਮਰੀਕਾ ਵਿਚ ਫਰਗੁਸਨ ਸ਼ਹਿਰ ਵਿਚ ਇਕ ਨਿਹੱਥੇ ਕਾਲੇ ਨੌਜਵਾਨ 'ਤੇ ਗੋਲੀਆਂ ਚਲਾ ਕੇ ਉਸ ਦਾ ਕਤਲ ਕਰਨ ਵਾਲੇ ਗੋਰੇ ਪੁਲਸ ਅਧਿਕਾਰੀ 'ਤੇ ਨਹੀਂ ਮੁਕੱਦਮਾ ਨਹੀਂ ਚਲਾਇਆ ਜਾਵੇਗਾ। ਇਸ ਦੇ ਵਿਰੋਧ ਵਿਚ ਲੋਕਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੇ ਪੁਲਸ ਅਤੇ ਨਿਆਂ ਵਿਵਸਥਾ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤੇ ਪੱਥਰਬਾਜ਼ੀ ਵੀ ਕੀਤੀ। ਅਗਸਤ ਵਿਚ ਹੋਈ ਇਸ ਘਟਨਾ ਤੋਂ ਬਾਅਦ ਸ਼ਹਿਰ ਕਈ ਹਫਤਿਆਂ ਤੱਕ ਦੰਗਿਆਂ ਦੀ ਲਪੇਟ ਵਿਚ ਰਿਹਾ ਸੀ ਅਤੇ ਵਰਤਮਾਨ ਵਿਚ ਲੋਕਾਂ 'ਚ ਵੱਧਦੇ ਗੁੱਸੇ ਦਰਮਿਆਨ ਇਕ ਗ੍ਰੈਂਡ ਜਿਊਰੀ ਨੇ ਫੈਸਲਾ ਸੁਣਾਇਆ ਹੈ। ਮਿਸੌਰ ਸੂਬੇ ਦੇ ਸੇਂਟ ਲੁਈ ਕਾਉਂਟੀ ਦੇ ਵਕੀਲ ਰਾਬਰਟ ਮੈਕਕੁਲਾਕ ਨੇ ਦੇਰ ਰਾਤ ਐਲਾਨ ਕੀਤਾ ਕਿ ਜਿਊਰੀ ਨੂੰ ਪੁਲਸ ਅਧਿਕਾਰੀ ਡੈਰੇਨ ਵਿਲਸਨ ਦੇ ਖਿਲਾਫ ਕੋਈ ਸੰਭਾਵਿਤ ਕਾਰਨ ਨਹੀਂ ਮਿਲਿਆ, ਜਿਸ ਦੇ ਆਧਾਰ 'ਤੇ ਉਸ ਦੇ ਖਿਲਾਫ ਮੁਕੱਦਮਾ ਚਲਾਇਆ ਜਾਵੇ।
ਵਿਲਸਨ ਨੇ ਸੇਂਟ ਲੁਈ ਦੇ ਉਪ ਨਗਰੀ ਇਲਾਕੇ ਵਿਚ 18 ਸਾਲਾ ਮਾਈਕਲ ਬਰਾਊਨ ਦੀ ਗੋਲੀ ਮਾਰ ਕੇ ਜਾਨ ਲੈ ਲਈ ਸੀ। ਬਰਾਊਨ ਦੇ ਪਰਿਵਾਰ ਨੇ ਗ੍ਰੈਂਡ ਜਿਊਰੀ ਦੇ ਫੈਸਲੇ 'ਤੇ ਡੂੰਘੀ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ ਹੈ। ਇਸ ਦੌਰਾਨ ਸੈਂਕੜੇ ਪ੍ਰਦਰਸ਼ਨਕਾਰੀ ਫਰਗੁਸਨ ਵਿਚ ਉਸ ਪੁਲਸ ਥਾਣੇ ਦੇ ਸਾਹਮਣੇ ਜੁਟ ਗਏ, ਜਿੱਥੇ ਵਿਲਸਨ ਤਾਇਨਾਤ ਹੈ ਅਤੇ ਹਤਿਆਰਿਆਂ ਨੇ ਪੁਲਸ ਕਰਮੀਆਂ ਨੂੰ ਕੱਢਣ ਦੇ ਨਾਅਰੇ ਲਗਾਏ। ਉਨ੍ਹਾਂ 'ਤੋਂ ਕਈ ਪ੍ਰਦਰਸ਼ਨਕਾਰੀਆਂ ਦੀਆਂ ਅੱਖਾਂ ਵਿਚ ਹੰਝੂ ਹਨ। ਬਰਾਊਨ ਦੇ ਪਰਿਵਾਰ ਨੇ ਪ੍ਰਦਰਸ਼ਨਕਾਰੀਆਂ ਤੋਂ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਹੈ।
ਰਾਸ਼ਟਰਪਤੀ ਬਰਾਕ ਓਬਾਮਾ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਅਤੇ ਹਿੰਸਾ ਦਾ ਸਹਾਰਾ ਨਾ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹਿੰਸਾ ਲਈ ਕੋਈ ਬਹਾਨਾ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਉਹ ਫਰਗੁਸਨ ਅਤੇ ਖੇਤਰ ਦੇ ਪ੍ਰਤੀ ਸਾਵਧਾਨੀ ਅਤੇ ਸੰਜਮ ਦਿਖਾਉਣ ਦੀ ਅਪੀਲ ਕਰਦਾ ਹਾਂ।
ਇਹ ਮਾਮਲਾ ਹੁਣ ਨਸਲਵਾਦ ਹਿੰਸਾ ਦਾ ਰੂਪ ਧਾਰ ਚੁੱਕਿਆ ਹੈ।
ਫਾਂਸੀ 'ਤੇ ਲਟਕ ਕੇ ਵੀ ਜ਼ਿੰਦਾ, ਮੌਤ ਨੂੰ ਚਕਮਾ ਦਿੰਦਾ (ਦੇਖੋ ਤਸਵੀਰਾਂ)
NEXT STORY