ਬੀਜਿੰਗ— ਚੀਨ ਦੇ ਡਿੰਗਟਾਓ ਕਾਉਂਟੀ ਵਿਚ ਰਹਿਣ ਵਾਲੇ ਲੀ ਲਿਆਂਬਿਨ ਇਕ ਅਜਿਹੇ ਵਿਅਕਤੀ ਹਨ, ਜੋ ਫਾਹਾ ਲੈ ਕੇ ਵੀ ਜ਼ਿੰਦਾ ਰਹਿ ਸਕਦੇ ਹਨ। 49 ਸਾਲ ਦੇ ਲੀ ਮਾਰਸ਼ਲ ਆਰਟਸ ਵਿਚ ਮਾਹਰ ਹਨ। ਲੀ ਬਚਪਨ ਤੋਂ ਹੀ ਆਪਣੇ ਗਲੇ ਦੀ ਨਸਾਂ ਨੂੰ ਕਾਬੂ ਰੱਖਣ ਦਾ ਅਭਿਆਸ ਕਰ ਰਹੇ ਹਨ।
ਲੀ ਦਾ ਕਹਿਣਾ ਹੈ ਕਿ ਅਜਿਹੀ ਮਹਾਰਤ ਹਾਸਲ ਕਰਨ ਲਈ ਦ੍ਰਿੜ ਇੱਛਾ ਸ਼ਕਤੀ ਦੇ ਨਾਲ ਸਖਤ ਅਨੁਸ਼ਾਸ਼ਨ ਦੀ ਲੋੜ ਹੁੰਦੀ ਹੈ। ਉਹ ਦਰੱਖਤ 'ਤੇ ਫਾਹਾ ਲੈ ਕੇ ਵੀ ਸਾਹ ਲੈ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਾਰਸ਼ਲ ਆਰਟ ਨੂੰ ਕਦੇ ਵੀ ਕਿਸੇ ਵਿਅਕਤੀ ਦੇ ਬਿਨਾਂ ਸੁਪਰਵਿਜ਼ਨ ਦੇ ਨਹੀਂ ਕਰਨਾ ਚਾਹੀਦਾ ਹੈ। ਜੇਕਰ ਕੋਈ ਵਿਅਕਤੀ ਬਿਨਾਂ ਸੁਪਰਵਿਜ਼ਨ ਦੇ ਅਜਿਹਾ ਕਰਦਾ ਹੈ ਤਾਂ ਉਸ ਦੀ ਜਾਨ ਤੱਕ ਜਾ ਸਕਦੀ ਹੈ।
ਪਾਕਿਸਤਾਨ 'ਚ ਸ਼ੱਕੀ ਇਬੋਲਾ ਮਰੀਜ਼ ਦੀ ਮੌਤ
NEXT STORY