ਦੁਬਈ-ਦੁਨੀਆ ਦੀ ਸਭ ਤੋਂ ਲੰਬੀ ਸੋਨੇ ਦੀ ਚੇਨ ਸੰਯੁਕਤ ਰਾਜ ਅਮੀਰਾਤ 'ਤ ਬਣ ਰਹੀ ਹੈ। ਇਸਦੀ ਲੰਬਾਈ 5 ਕਿਲੋਮੀਟਰ ਹੋਵੇਗੀ ਅਤੇ ਇਸਦੇ ਲਈ 180 ਕਿਲੋਗ੍ਰਾਮ 22 ਕੈਰਟ ਦਾ ਸੋਨਾ ਇਸਤੇਮਾਲ ਕੀਤਾ ਜਾਵੇਗਾ। ਇਸ ਚੇਨ ਦੇ ਜ਼ਰੀਏ ਦੁਬਈ ਗਿਨੀਜ਼ ਵਰਲਡ ਰਿਕਾਰਡ 'ਚ ਆਪਣਾ ਨਾਂ ਦਰਜ ਕਰਵਾਉਣਾ ਚਾਹੁੰਦਾ ਹੈ। ਇਹ ਚੇਨ ਦੁਬਈ ਦੇ ਸ਼ਾਪਿੰਗ ਫੈਸਟੀਵਲ ਦੇ ਅਧੀਨ ਬਣਵਾਈ ਜਾ ਰਹੀ ਹੈ। ਇਸ ਲਈ ਦੁਬਈ ਗੋਲਡ ਐਂਡ ਜਿਊਲਰੀ ਗਰੁੱਪ ਨੇ ਉਥੋਂ ਦੇ ਚਾਰ ਵੱਡੇ ਜਿਊਲਰਾਂ ਨਾਲ ਹੱਥ ਮਿਲਾਇਆ ਹੈ।
ਇਸ ਚੇਨ ਨੂੰ ਦੁਬਈ ਸੇਲੇਬ੍ਰੇਸ਼ਨ ਚੇਨ ਦਾ ਨਾਂ ਦਿੱਤਾ ਗਿਆ ਹੈ ਅਤੇ ਇਹ ਦੁਬਈ ਸ਼ਾਪਿੰਗ ਫੈਸਟੀਵਲ ਦੀ 20ਵੀਂ ਜਯੰਤੀ ਦੇ ਮੌਕੇ 'ਤੇ ਪ੍ਰਦਰਸ਼ਿਤ ਕੀਤੀ ਜਾਵੇਗੀ। ਇਹ ਫੈਸਟੀਵਲ 1 ਜਨਵਰੀ ਤੋਂ 1 ਫਰਵਰੀ 2015 ਤੱਕ ਚੱਲੇਗਾ। ਇਸ ਸੋਨੇ ਦੀ ਖਾਸੀਅਤ ਇਹ ਹੈ ਕਿ ਜੇਕਰ ਕੋਈ ਇਸ ਚੇਨ ਨੂੰ ਬਣਾਉਣ 'ਚ ਆਪਣੇ ਸੋਨਾ ਦੇਵੇਗਾ, ਫੈਸਟੀਵਲ ਖਤਮ ਹੋਣ ਤੋਂ ਬਾਅਦ ਉਸਨੂੰ ਉਂਨਾ ਸੋਨਾ ਚੇਨ ਕੱਟ ਕੇ ਦੇ ਦਿੱਤਾ ਜਾਵੇਗਾ। ਗ੍ਰਾਹਕ ਕੋਲ ਇਹ ਵੀ ਹੱਕ ਹੋਵੇਗਾ ਕਿ ਉਹ ਇਸ ਬਦਲੇ ਬ੍ਰੈਸਲੇਟ ਲੈ ਸਕਦਾ ਹੈ। ਇਸ ਚੇਨ ਨੂੰ ਬਣਾਉਣ 'ਚ 70 ਕਾਰੀਗਰ ਲੱਗੇ ਹੋਏ ਹਨ। ਇਹ ਹਰ ਰੋਜ਼ 10 ਘੰਟੇ ਕੰਮ ਕਰਦੇ ਹਨ। ਇਹ ਚੇਨ 200 ਮੀਟਰ ਲੰਬੀ ਜਗ੍ਹਾ 'ਤੇ ਪ੍ਰਦਰਸ਼ਿਤ ਹੋਵੇਗੀ ਅਤੇ ਇਸ ਲਈ ਦਰਜਨਾਂ ਕਾਰੀਗਰ ਲਗਾਏ ਜਾਣਗੇ। ਇਸਦੀ ਦੇਖਭਾਲ ਲਈ ਦੁਬਈ ਪੁਲਸ ਅਤੇ ਟਰਾਂਸਪੋਰਟ ਵਿਭਾਗ ਦੀ ਮਦਦ ਵੀ ਲਈ ਜਾ ਰਹੀ ਹੈ।
ਪੰਜਾਬ ਵਿਚ ਜਲ ਸੰਕਟ 'ਤੇ ਅਮਰੀਕਾ ਨੇ ਜਤਾਈ ਚਿੰਤਾ
NEXT STORY