ਵਾਸ਼ਿੰਗਟਨ— ਅਮਰੀਕਾ ਸਥਿਤ ਇਕ ਵਾਤਾਵਰਨ ਸੰਗਠਨ ਨੇ ਪੰਜਾਬ ਦੇ ਸਮੇਤ ਉੱਤਰ ਭਾਰਤ ਦੇ ਕੁਝ ਹਿੱਸਿਆਂ ਵਿਚ ਧਰਤੀ ਦੇ ਹੇਠਾਂ ਪਾਣੀ ਦੇ ਪੱਧਰ ਵਿਚ ਗਿਰਾਵਟ ਆਉਣ 'ਤੇ ਚਿੰਤਾ ਜਤਾਈ ਹੈ। 'ਇਕੋ ਸਿੱਖ' ਨੇ ਇਕ ਬਿਆਨ ਵਿਚ ਕਿਹਾ ਕਿ ਇਸ ਹਫਤੇ ਸੀ. ਬੀ. ਐੱਸ. ਨਿਊਜ਼ ਦੇ ਲੋਕਪ੍ਰਿਆ ਪ੍ਰੋਗਰਾਮ ਵਿਚ ਉਪਗ੍ਰਹਿ ਅਤੇ ਧਰਤੀ ਹੇਠਲੇ ਪਾਣੀ ਦੀ ਸਥਿਤੀ ਦੱਸਣ ਵਾਲੇ ਹਾਲ ਵਿਚ ਵਿਕਸਿਤ ਕੀਤੇ ਗਏ ਉਪਕਰਣ ਦੇ ਮਾਧਿਅਮ ਨਾਲ ਹਾਲ ਦੇ ਸਿੱਟਿਆਂ ਨੂੰ ਦਿਖਾਇਆ ਗਿਆ ਹੈ। ਬਿਆਨ ਵਿਚ ਕਿਹਾ ਗਿਆ ਹੈ, 'ਪੰਜਾਬ ਅਤੇ ਭਾਰਤ ਦੇ ਹੋਰ ਹਿੱਸਿਆਂ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਖਤਰਨਾਕ ਪੱਧਰ ਤੱਕ ਡਿੱਗ ਗਿਆ ਹੈ ਅਤੇ ਉਹ ਆਫਤ ਦਾ ਸਾਹਮਣਾ ਕਰਨ ਵਾਲੇ ਹਨ।
ਸੰਗਠਨ ਦੇ ਮੁਖੀ ਰਜਵੰਤ ਸਿੰਘ ਨੇ ਕਿਹਾ ਕਿ ਇਸ ਮੁੱਦੇ ਨੂੰ ਤੁਰੰਤ ਨੋਟਿਸ ਵਿਚ ਲਿਆ ਜਾਣਾ ਚਾਹੀਦਾ ਹੈ। ਇਸ ਦੇ ਲਈ ਵਿਆਪਕ ਜਾਗਰੂਕਤਾ ਮੁਹਿੰਮ ਚਲਾਉਣ ਅਤੇ ਨਾਲ ਹੀ ਜਲ ਸ੍ਰੋਤਾਂ ਦੇ ਪ੍ਰਬੰਧਨ ਅਤੇ ਪਾਣੀ ਦੀ ਵਰਤੋਂ ਨੂੰ ਨਿਯਮਿਤ ਕਰਨ ਦੀ ਲੋੜ ਹੋਵੇਗੀ।
ਯੇਰੂਸ਼ਲਮ 'ਚ ਵੱਧਦੇ ਤਣਾਅ 'ਤੇ ਭਾਰਤ ਨੇ ਜਤਾਈ ਚਿੰਤਾ
NEXT STORY