ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਖੁੱਲ੍ਹੀ ਸਿਗਰਟ ਦੀ ਵਿਕਰੀ ’ਤੇ ਰੋਕ ਲਗਾਉਣ ਦਾ ਮਨ ਬਣਾ ਲਿਆ ਹੈ। ਮਤਲਬ ਜੇਕਰ ਤੁਸੀਂ ਇਕ ਸਿਗਰਟ ਪੀਣੀ ਹੈ ਤਾਂ ਪੂਰਾ ਪੈਕੇਟ ਹੀ ਖਰੀਦਣਾ ਹੋਵੇਗਾ। ਇਹੀ ਨਹੀਂ ਜਨਤਕ ਸਥਾਨ ’ਤੇ ਸਿਗਰਟਨੋਸ਼ੀ ਕਰਨ ’ਤੇ ਤੁਹਾਨੂੰ 20 ਹਜ਼ਾਰ ਰੁਪਏ ਤੱਕ ਦਾ ਜ਼ੁਰਮਾਨਾ ਭਰਨਾ ਪੈ ਸਕਦਾ ਹੈ। ਸਿਗਰਟਨੋਸ਼ੀ ’ਤੇ ਰੋਕ ਲਗਾਉਣ ਲਈ ਸਰਕਾਰ ਨੇ ਖੁੱਲ੍ਹੇ ਸਿਗਰਟ ਦੀ ਵਿਕਰੀ ’ਤੇ ਰੋਕ ਲਗਾਉਣ ਦੀ ਤਿਆਰੀ ’ਚ ਹੈ ਅਤੇ ਪ੍ਰਸਤਾਵ ਹੈ ਕਿ 25 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਤੰਬਾਕੂ ਨਾਲ ਬਣੇ ਉਤਪਾਦਾਂ ਦੀ ਵਿਕਰੀ ਦੀ ਮਨਜ਼ੂਰੀ ਨਾ ਦਿੱਤੀ ਜਾਵੇ। ਮੌਜੂਦਾ ਸਮੇਂ ’ਚ ਇਹ ਉਮਰ ਸੀਮਾ 18 ਸਾਲ ਹੈ। ਸਰਕਾਰ ਦੇ ਵਿਚਾਰ ਅਧੀਨ ਹੋਰ ਪ੍ਰਸਤਾਵ ’ਚ ਜਨਤਕ ਸਥਾਨਾਂ ’ਤੇ ਸਿਗਰਟਨੋਸ਼ੀ ਲਈ ਅਤੇ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਕਾਨੂੰਨ, 2003 ਦੀਆਂ ਹੋਰ ਵਿਵਸਥਾਵਾਂ ਦੀ ਉਲੰਘਣਾ ਲਈ ਜ਼ੁਰਮਾਨਾ ਵਧਾਉਣਾ ਸ਼ਾਮਲ ਹੈ।
ਸਿਹਤ ਮੰਤਰੀ ਜੇ. ਪੀ. ਨੱਡਾ ਨੇ ਮੰਗਲਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ ਇਸ ਸੰਬੰਧ ’ਚ ਇਕ ਮਾਹਰ ਕਮੇਟੀ ਵੱਲੋਂ ਸਿਫਾਰਿਸ਼ਾਂ ਕੀਤੀਆਂ ਗਈਆਂ ਹਨ, ਜਿਸ ਨੂੰ ਸਿਹਤ ਮੰਤਰਾਲੇ ਨੇ ਸਵੀਕਾਰ ਲਿਆ ਹੈ। ਮੰਤਰਾਲੇ ਨੇ ਤੰਬਾਕੂ ਦੀ ਖਪਤ ਘਟਾਉਣ ਲਈ ਸੁਝਾਅ ਦੇਣ ਲਈ ਇਸ ਕਮੇਟੀ ਦਾ ਗਠਨ ਕੀਤਾ ਸੀ। ਮੰਤਰਾਲੇ ਨੇ ਇਸ ਮੁੱਦੇ ’ਤੇ ਅੰਤਰ ਮੰਤਰਾਲੀ ਚਰਚਾ ਲਈ ਇਕ ਕੈਬਨਿਟ ਨੋਟ ਵੀ ਜਾਰੀ ਕੀਤਾ ਹੈ। ਨੱਡਾ ਨੇ ਉ¤ਪਰੀ ਸਦਨ ਲਈ ਇਕ ਲਿਖਤੀ ਜਵਾਬ ’ਚ ਦੱਸਿਆ,‘‘ਮਾਹਰ ਕਮੇਟੀ ਨੇ ਖੁੱਲ੍ਹੇ ਸਿਗਰਟ ਜਾਂ ਇਕ ਸਿਗਰਟ ਦੀ ਵਿਕਰੀ ’ਤੇ ਰੋਕ ਲਗਾਉਣ, ਤੰਬਾਕੂ ਉਤਪਾਦਾਂ ਦੀ ਵਿਕਰੀ ਲਈ ਘੱਟ ਤੋਂ ਘੱਟ ਉਮਰ ਸੀਮਾ ਵਧਾਉਣ ਦਾ ਸੁਝਾਅ ਦਿੱਤਾ ਹੈ, ਜਿਸ ਨੂੰ ਮੰਤਰਾਲੇ ਨੇ ਸਵੀਕਾਰ ਲਿਆ ਹੈ।’’ ਜੇਕਰ ਨਵਾਂ ਕਾਨੂੰਨ ਲਾਗੂ ਹੋਵੇਗਾ ਤਾਂ ਇਕ 10 ਰੁਪਏ ਦੀ ਸਿਗਰਟ ਨੂੰ ਖਰੀਦਣ ਲਈ ਗਾਹਕ ਨੂੰ ਘੱਟ ਤੋਂ ਘੱਟ 100 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਉ¤ਥੇ ਹੀ 10 ਰੁਪਏ ਤੋਂ ਵਧ ਕੀਮਤ ਦੇ ਸਿਗਰਟ ਲਈ ਹੋਰ ਜ਼ਿਆਦਾ ਜੇਬ ਢਿੱਲੀ ਕਰਨੀ ਪਵੇਗੀ। ਨਿਯਮ ਅਨੁਸਾਰ ਹੁਣ ਸਿਗਰਟ ਦੀ ਖੁੱਲ੍ਹੀ ਵਿਕਰੀ ’ਤੇ ਰੋਕ ਲੱਗ ਜਾਵੇਗੀ। ਇਕ ਸਿਗਰਟ ਲਈ ਵੀ ਗਾਹਕ ਨੂੰ ਪੂਰਾ ਪੈਕੇਟ ਖਰੀਦਣਾ ਪਵੇਗਾ।
ਰਾਮਪਾਲ ਨੇ ਕੀਤਾ ਪੁਲਸ ਦੀ ਪੁੱਛ-ਗਿੱਛ ਦੌਰਾਨ ਵੱਡਾ ਖੁਲਾਸਾ!
NEXT STORY