ਜਲੰਧਰ (ਧਵਨ)- ਪੰਜਾਬ ਸੂਬਾ ਵਪਾਰ ਮੰਡਲ ਨੇ ਕਿਹਾ ਕਿ ਆਬਕਾਰੀ ਅਤੇ ਟੈਕਸੇਸ਼ਨ ਵਿਭਾਗ ਵੱਲੋਂ ਜਿਨ੍ਹਾਂ ਵਸਤੂਆਂ 'ਤੇ ਈ-ਟ੍ਰਿਪ ਲਗਾਈ ਗਈ ਹੈ, ਉਨ੍ਹਾਂ ਦਾ ਸਾਫਟਵੇਅਰ ਆਏ ਦਿਨ ਖਰਾਬ ਹੋਣ ਨਾਲ ਵਪਾਰੀਆਂ, ਉਦਮੀਆਂ ਅਤੇ ਟਰਾਂਸਪੋਰਟਰਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਅੰਮ੍ਰਿਤ ਲਾਲ ਜੈਨ ਅਤੇ ਮਹਾਮੰਤਰੀ ਸੁਨੀਲ ਮਹਿਰਾ ਨੇ ਦੱਸਿਆ ਕਿ ਪਿਛਲੇ 15 ਦਿਨਾਂ ਵਿਚ ਈ-ਟ੍ਰਿਪ ਦਾ ਸਾਫਟਵੇਅਰ 4 ਵਾਰ ਫੇਲ ਹੋ ਚੁੱਕਿਆ ਹੈ। ਵਿਭਾਗ ਦੇ ਈ-ਟ੍ਰਿਪ ਨੇ ਮੰਡੀ ਗੋਬਿੰਦਗੜ੍ਹ ਦੇ 125 ਫਰਨੇਂਸ ਅਤੇ ਲੋਹੇ ਦੇ ਕਾਰਖਾਨੇ ਬੰਦ ਕਰਵਾ ਦਿੱਤੇ ਹਨ ਜਿਸ ਨਾਲ ਮਜ਼ਦੂਰ ਬੇਰੋਜ਼ਗਾਰ ਹੋਏ ਹਨ।
ਉਨ੍ਹਾਂ ਨੇ ਕਿਹਾ ਕਿ ਇਹੋ ਹਾਲ ਖਾਧ ਤੇਲਾਂ ਦਾ ਹੀ ਰਿਹਾ ਹੈ, ਧਾਗਾ ਉਦਯੋਗ ਨਾਲ ਜੁੜੀਆਂ ਅੱਧੀਆਂ ਇਕਾਈਆਂ ਬੰਦ ਹੋ ਗਈਆਂ ਹਨ। ਐਲਾਨਾਂ ਦੇ ਬਾਵਜੂਦ ਧਾਗੇ 'ਤੇ ਨਾ ਤਾਂ ਵੈਟ ਦਰਾਂ ਘੱਟ ਹੋਈਆਂ ਹਨ ਅਤੇ ਨਾ ਹੀ ਈ-ਟ੍ਰਿਪ ਵਾਪਸ ਲਿਆ ਗਿਆ ਹੈ।
ਵਪਾਰ ਮੰਡਲ ਨੇ ਕਿਹਾ ਕਿ ਟੈਕਸੇਸ਼ਨ ਵਿਭਾਗ ਵਪਾਰੀ ਨੂੰ ਛੋਟੀ ਜਿਹੀ ਗਲਤੀ 'ਤੇ 30 ਤੋਂ 50 ਫੀਸਦੀ ਜੁਰਮਾਨਾ ਲਗਾ ਦਿੰਦਾ ਹੈ। ਹੁਣ ਵਿਭਾਗ ਦਾ ਸਾਫਟਵੇਅਰ ਕਈ ਵਾਰ ਬੰਦ ਹੋਇਆ ਹੈ, ਤਾਂ ਉਸ 'ਤੇ ਕੌਣ ਜੁਰਮਾਨਾ ਲਗਾਵੇ?
ਵੋਡਾਫੋਨ ਨੇ ਓਡਿਸ਼ਾ ਸਰਕਲ 'ਚ 3ਜੀ ਰੋਮਿੰਗ ਸੇਵਾ ਕੀਤੀ ਸ਼ੁਰੂ
NEXT STORY