ਨਿਊਯਾਰਕ- ਤੁਹਾਡੇ ਕੱਪ ਦਾ ਰੰਗ ਤੁਹਾਡੀ ਕੌਫੀ ਦੇ ਸਵਾਦ ਨੂੰ ਬਦਲ ਸਕਦਾ ਹੈ, ਇਹ ਗੱਲ ਇਕ ਸ਼ੋਧ 'ਚ ਸਾਹਮਣੇ ਆਈ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਕੱਪ 'ਚ ਕੌਫੀ ਪੀਂਦੇ ਹਾਂ ਤਾਂ ਉਸ ਦਾ ਜ਼ਾਇਕਾ ਵਧ ਜਾਂਦਾ ਹੈ।
ਇਸ ਤੱਥ ਦਾ ਵਿਚਾਰ ਆਸਟ੍ਰੇਲੀਆਈ ਖੋਜਕਰਤਾ ਜਾਰਜ ਵਾਨ ਦੂਰਨ ਨੂੰ ਦੁਨੀਆ 'ਚ ਕੌਫੀ ਰੈਸਤਰਾਂ ਦੀ ਸਭ ਤੋਂ ਵੱਡੀ ਲੜੀ 'ਚੋਂ ਇਕ ਬਰਿਸਤਾ ਲਵਾਜ਼ਾ ਤੋਂ ਮਿਲਿਆ ਸੀ ਕਿ ਜਦੋਂ ਅਸੀਂ ਚਿੱਟੇ ਚੀਨੀ ਵਾਲੇ ਮਿੱਟੀ ਦੇ ਕੱਪ 'ਚ ਕੌਫੀ ਪੀਂਦੇ ਹਾਂ ਤਾਂ ਉਸ ਦਾ ਸਵਾਦ ਇਕ ਸਾਫ ਕੱਚ ਦੇ ਕੱਪ ਤੋਂ ਜ਼ਿਆਦਾ ਕੌੜਾ ਹੁੰਦਾ ਹੈ। ਵਾਨ ਅਤੇ ਉਸ ਦੇ ਸਹਿਯੋਗੀਆਂ ਨੇ ਇਸ ਸਿਧਾਂਤ ਦਾ ਪ੍ਰੀਖਣ ਕਰਨ ਲਈ 36 ਲੋਕਾਂ ਨੂੰ ਐਸਪ੍ਰੋ ਅਤੇ ਉਬਲੇ ਹੋਏ ਦੁੱਧ ਨਾਲ ਬਣੀ ਹੋਈ ਕੌਫੀ ਤਿੰਨ ਰੰਗਾਂ, ਸਫੇਦ, ਨੀਲੇ ਅਤੇ ਪਾਰਦਰਸ਼ੀ ਕੱਪ 'ਚ ਪੀਣ ਲਈ ਦਿੱਤੀ। ਜਿਨ੍ਹਾਂ ਲੋਕਾਂ ਨੇ ਕੌਫੀ ਨੂੰ ਚਿੱਟੇ ਕੱਪ 'ਚ ਪੀਤਾ ਸੀ ਉਨ੍ਹਾਂ ਨੇ ਕੌਫੀ ਨੂੰ ਜ਼ਿਆਦਾ ਜ਼ਾਇਕੇਦਾਰ, ਕੜਕ ਅਤੇ ਘੱਟ ਮਿੱਠਾ ਦੱਸਿਆ। ਜਦੋਂ ਕਿ ਉਨ੍ਹਾਂ ਲੋਕਾਂ ਨੇ ਜਦੋਂ ਨੀਲੇ ਅਤੇ ਪਾਰਦਰਸ਼ੀ ਕੱਪ 'ਚ ਕੌਫਈ ਪੀਤੀ ਤਾਂ ਉਨ੍ਹਾਂ ਨੂੰ ਇਹ ਘੱਟ ਜ਼ਾਇਕੇਦਾਰ ਲੱਗੀ।
ਕੇਜਰੀਵਾਲ ਨੇ ਕੀਤਾ 20 ਹਜ਼ਾਰੀ ਲੰਚ, ਹੁਣ ਕਰਨਗੇ 'ਮਨ ਕੀ ਬਾਤ'
NEXT STORY