ਚਲੁ ਰੇ ਬੈਕੁੰਠ ਤੁਝਹਿ ਲੈ ਤਾਰਉ।।
ਹਿਚਹਿ ਤ ਪ੍ਰੇਮ ਕੇ ਚਾਬੁਕ ਮਾਰਉ।।2।।
ਕਬੀਰ ਸਾਹਿਬ ਆਪਣੇ ਮਨ ਰਾਹੀਂ ਸਾਨੂੰ ਉਪਦੇਸ਼ ਕਰ ਰਹੇ ਹਨ ਕਿ ਹੇ ਮੇਰੇ ਮਨ ਰੂਪੀ ਘੋੜੇ ਚੱਲ ਤੈਨੂੰ ਬੈਕੁੰਠ ਦੀ ਸੈਰ ਕਰਾ ਲਿਆਵਾਂ ਪਰ ਦੇਖੀਂ ਜੇ ਕਿਤੇ ਅੜੀ ਕੀਤੀ ਤਾਂ ਮੈਂ ਤੈਨੂੰ ਪ੍ਰੇਮ ਦੇ ਚਾਬਕ ਭਾਵ ਸੋਟੀਆਂ ਮਾਰਾਂਗਾ।।2।।
ਕਹਤ ਕਬੀਰ ਭਲੇ ਅਸਵਾਰਾ।।
ਬੇਦ ਕਤੇਬ ਤੇ ਰਹਹਿ ਨਿਰਾਰਾ।।3।।31।।
ਕਬੀਰ ਸਾਹਿਬ ਬਖਸ਼ਿਸ਼ ਕਰਦੇ ਹਨ ਕਿ ਐਸੇ ਅਸਵਾਰ ਜੋ ਆਪਣੇ ਮਨ ਰੂਪੀ ਘੋੜੇ 'ਤੇ ਸਵਾਰੀ ਕਰਦੇ ਹਨ, ਉਹ ਕਦੇ ਵੀ ਵੇਦਾਂ ਸ਼ਾਸਤਰਾਂ ਦੇ ਵਾਦ-ਵਿਵਾਦ ਵਿਚ ਨਹੀਂ ਪੈਂਦੇ। ਵੱਖਰੇ ਹੀ ਰਹਿੰਦੇ ਹਨ। ਬਜਾਏ ਕਿਸੇ ਨੂੰ ਨਿੰਦਣ ਦੇ ਆਪਣੇ ਪ੍ਰਮਾਤਮਾ ਵਿਚ ਹਮੇਸ਼ਾ ਲਿਵ ਜੋੜੀ ਰੱਖਦੇ ਹਨ, ਮਨ ਨੂੰ ਵਿਕਾਰਾਂ ਵਿਚ ਡੋਲਣ ਨਹੀਂ ਦਿੰਦੇ। ਐਸੇ ਮਨੁੱਖ ਜੋ ਹਮੇਸ਼ਾ ਸਿਮਰਨੁ ਭਗਤੀ ਵਿਚ ਲੀਨ ਰਹਿੰਦੇ ਹਨ, ਜਿਵੇਂ ਬੈਕੁੰਠ ਵਿਚ ਉਡਾਰੀਆਂ ਮਾਰ ਰਹੇ ਹਨ 31
ਕਵਨ ਤਪ ਜਿਤ ਤਪੀਆ ਹੋਇ
NEXT STORY