ਜਲੰਧਰ(ਅਮਿਤ)- ਨਾਰਥ ਜ਼ੋਨ (ਦਿੱਲੀ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼, ਰਾਜਸਥਾਨ) ਦੇ ਸਾਰੇ ਬੈਂਕ ਕਰਮਚਾਰੀ ਤੇ ਅਫਸਰ ਵੱਖ-ਵੱਖ ਯੂਨੀਅਨਾਂ ਦੀਆਂ ਮੰਗਾਂ ਨੂੰ ਲੈ ਕੇ ਆਮ ਸਹਿਮਤੀ ਨਾ ਬਣਨ ਕਾਰਨ ਪੂਰੇ ਦੇਸ਼ ਵਿਚ 2 ਤੋਂ 5 ਸਤੰਬਰ ਤਕ ਚੱਲ ਰਹੀ ਜ਼ੋਨ ਪੱਧਰੀ ਹੜਤਾਲ ਦੇ ਕਾਰਨ ਤਿੰਨ ਸਤੰਬਰ ਨੂੰ ਜਲੰਧਰ ਜ਼ਿਲੇ ਦੇ 3 ਹਜ਼ਾਰ ਬੈਂਕ ਕਰਮਚਾਰੀ ਤੇ ਅਧਿਕਾਰੀ ਹੜਤਾਲ 'ਤੇ ਰਹੇ। ਇਸ ਹੜਤਾਲ ਦੇ ਕਾਰਨ ਜ਼ਿਲੇ ਦੇ ਵੱਖ-ਵੱਖ ਬੈਂਕਾਂ ਦੀਆਂ ਸ਼ਹਿਰ ਦੇ ਅੰਦਰ ਕਰੀਬ 280 ਤੇ ਜ਼ਿਲੇ ਦੀਆਂ 750 ਸ਼ਾਖਾਵਾਂ ਪੂਰਨ ਤੌਰ 'ਤੇ ਬੰਦ ਰਹੀਆਂ।
ਇਸ ਹੜਤਾਲ ਕਾਰਨ ਜ਼ਿਲੇ ਵਿਚ ਲਗਭਗ 190 ਕਰੋੜ ਦਾ ਕੈਸ਼ ਟ੍ਰਾਂਜ਼ੈਕਸ਼ਨ ਅਤੇ 380 ਕਰੋੜ ਰੁਪਏ ਦਾ ਲੈਣ-ਦੇਣ ਪ੍ਰਭਾਵਿਤ ਹੋਇਆ। 190 ਕਰੋੜ ਰੁਪਏ 19 ਹਜ਼ਾਰ ਚੈੱਕ ਹੜਤਾਲ ਦੀ ਵਜ੍ਹਾ ਨਾਲ ਕਲੀਅਰ ਨਹੀਂ ਹੋ ਸਕੇ। ਕਾਰੋਬਾਰੀਆਂ ਦੇ ਨਾਲ-ਨਾਲ ਆਮ ਜਨਤਾ ਨੂੰ ਵੀ ਹੜਤਾਲ ਕਾਰਨ ਭਾਰੀ ਪ੍ਰੇਸ਼ਾਨੀ ਉਠਾਉਣੀ ਪਈ।
ਕਿਉਂ ਹੋਈ ਹੜਤਾਲ, ਕੀ ਹਨ ਕਰਮਚਾਰੀਆਂ ਦੀਆਂ ਮੰਗਾਂ : ਇਸ ਹੜਤਾਲ ਦਾ ਕਾਰਨ ਅਰਲੀ ਵੇਜ ਰਵੀਜ਼ਨ ਸੈਟਲਮੈਂਟ ਦੀ ਮੰਗ ਕਰਨਾ ਹੈ। ਨੌਵੀਂ ਬੀ. ਪੀ. ਸੈਟਲਮੈਂਟ ਦੀ ਸਮਾਂ ਹੱਦ ਖਤਮ ਹੋ ਚੁੱਕੀ ਹੈ। 11 ਨਵੰਬਰ 2012 ਤੋਂ ਬੈਂਕ ਕਰਮਚਾਰੀ ਤੇ ਅਫਸਰਾਂ ਦੀ ਵੇਜ ਰਵੀਜ਼ਨ ਦੇਣਯੋਗ ਹੈ। ਦੋ ਸਾਲ ਬੀਤ ਜਾਣ ਤੋਂ ਬਾਅਦ ਅਤੇ ਕਈ ਵਾਰ ਸਰਕਾਰ ਨਾਲ ਮੀਟਿੰਗ ਕਰਨ ਦੇ ਬਾਵਜੂਦ ਅੱਜ ਤਕ ਸਰਕਾਰ ਦਾ ਰਵੱਈਆ ਬੜਾ ਅਸਥਿਰ ਬਣਿਆ ਹੋਇਆ ਹੈ। 10 ਲੱਖ ਮੈਂਬਰਾਂ ਵਾਲੀ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਸ ਜਿਸ ਦੇ ਅੰਦਰ 5 ਵਰਕਮੈਨ ਅਤੇ 4 ਆਫਿਸਰ ਆਰਗੇਨਾਈਜ਼ੇਸ਼ਨਾਂ, ਉਨ੍ਹਾਂ ਵਲੋਂ ਬੰਦ ਦੀ ਕਾਲ ਦਿੱਤੀ ਗਈ ਸੀ। ਜ਼ੋਨਲ ਪੱਧਰ 'ਤੇ 2 ਤੋਂ 5 ਦਸੰਬਰ 2014 ਨੂੰ ਹੜਤਾਲਾਂ ਦਾ ਆਯੋਜਨ ਕੀਤਾ ਜਾਣਾ ਹੈ। ਇਸ ਦੇ ਬਾਅਦ ਵੀ ਵੇਜ ਰਵੀਜ਼ਨ ਦੀ ਮੰਗ ਨਹੀਂ ਮੰਗੀ ਜਾਂਦੀ ਹੈ ਤਾਂ ਅਣਮਿੱਥੇ ਸਮੇਂ ਲਈ ਹੜਤਾਲ ਵੀ ਕੀਤੀ ਜਾ ਸਕਦੀ ਹੈ। ਕਿੱਥੇ-ਕਿੱਥੇ ਹੋਇਆ ਪ੍ਰਦਰਸ਼ਨ, ਕਿਸ ਕਿਸ ਨੇ ਕੀਤਾ ਸੰਬੋਧਨ : ਸ਼ਹਿਰ ਦੇ ਅੰਦਰ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਨੇ ਆਪਣੇ-ਆਪਣੇ ਬੈਂਕਾਂ ਦੇ ਸਾਹਮਣੇ ਇਕੱਠੇ ਹੋ ਕੇ ਤਿੱਖਾ ਰੋਸ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ 'ਚ ਆਵਾਜ਼ ਬੁਲੰਦ ਕੀਤੀ। ਐੱਸ. ਬੀ. ਆਈ. ਦੀ ਮੁੱਖ ਸ਼ਾਖਾ ਦੇ ਸਾਹਮਣੇ ਸੈਂਕੜਿਆਂ ਦੀ ਗਿਣਤੀ ਵਿਚ ਕਰਮਚਾਰੀ ਇਕੱਠੇ ਹੋਏ। ਇਕ ਵਿਸ਼ਾਲ ਰੈਲੀ ਦੀ ਸ਼ਕਲ ਵਿਚ ਕਰਮਚਾਰੀਆਂ ਨੇ ਪੀ. ਐੱਨ. ਬੀ. ਚੌਕ 'ਚ ਪੀ. ਐੱਨ. ਬੀ. ਬੈਂਕ ਦੀ ਮੁੱਖ ਸ਼ਾਖਾ ਦੇ ਸਾਹਮਣੇ ਜਾ ਕੇ ਤਿੱਖਾ ਰੋਸ ਪ੍ਰਦਰਸ਼ਨ ਕੀਤਾ।
ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਆਫਿਸਰਜ਼ ਐਸੋਸੀਏਸ਼ਨ ਦੇ ਸਰਕਲ ਸੈਕਟਰੀ ਅਤੇ ਏ. ਆਈ. ਬੀ. ਓ. ਸੀ. ਪੰਜਾਬ ਦੇ ਉੱਪ ਪ੍ਰਧਾਨ ਕੇ. ਆਰ. ਜੈਨ ਨੇ ਦੱਸਿਆ ਕਿ ਕਰਮਚਾਰੀ ਪਿਛਲੇ ਦੋ ਸਾਲਾਂ ਤੋਂ ਸੰਘਰਸ਼ ਦੀ ਰਾਹ 'ਤੇ ਹਨ। ਇਸ ਸਮੇਂ ਬੈਂਕ ਕਰਮਚਾਰੀਆਂ ਦੀ ਤਨਖਾਹ ਬਾਕੀ ਸਰਕਾਰੀ ਕਰਮਚਾਰੀਆਂ ਦੇ ਮੁਕਾਬਲੇ ਨਿਮਨ ਪੱਧਰ 'ਤੇ ਹੈ। ਬੈਂਕ ਕਰਮਚਾਰੀਆਂ ਦਾ ਕੰਮ ਕਾਫੀ ਜੋਖਮ ਭਰਿਆ ਤੇ ਜ਼ਿੰਮੇਵਾਰੀ ਵਾਲਾ ਹੁੰਦਾ ਹੈ। ਇਸ ਦੌਰਾਨ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਯੂ. ਐੱਫ. ਬੀ. ਯੂ. ਦੇ ਕਨਵੀਨਰ ਅੰਮ੍ਰਿਤ ਲਾਲ, ਵਿਨੋਦ ਸ਼ਰਮਾ, ਅਵਧੇਸ਼ ਅਗਰਵਾਲ, ਆਰ. ਕੇ. ਗੁਪਤਾ, ਪਵਨ ਬੱਸੀ, ਜੀ. ਕੇ. ਜੋਸ਼ੀ, ਐੱਸ. ਪੀ. ਐੱਸ. ਵਿਰਕ, ਕੇ. ਕੇ. ਖੋਸਲਾ, ਸੰਜੀਵ ਭੱਲਾ, ਬਲਰਾਜ ਸਾਹਨੀ, ਐੱਚ. ਐੱਸ. ਬੀਰ, ਬਲਜੀਤ ਕੌਰ, ਦਲੀਪ ਸ਼ਰਮਾ, ਲਲਿਤ ਚੱਢਾ, ਦੇਵਦੱਤ, ਬਲਵੰਤ ਰਾਏ ਆਦਿ ਨੇ ਵੀ ਸੰਬੋਧਨ ਕੀਤਾ।
ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸ੍ਰੋਤ ਹਨ ਆਈ. ਕੇ. ਗੁਜਰਾਲ
NEXT STORY