ਜਲੰਧਰ(ਜ.ਬ.)-ਇੰਦਰ ਕੁਮਾਰ ਗੁਜਰਾਲ (4 ਦਸੰਬਰ 1919-30 ਨਵੰਬਰ 2012) ਇਕ ਭਾਰਤੀ ਪੰਜਾਬੀ ਤੇ ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਦਾ 95ਵਾਂ ਜਨਮ ਦਿਨ ਅੱਜ ਸਭ ਜਗ੍ਹਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੀ ਰਾਸ਼ਟਰ ਦੇ ਪ੍ਰਤੀ ਸੇਵਾ, ਉਨ੍ਹਾਂ ਦੀ ਵਿਦੇਸ਼ ਨੀਤੀ ਜਿਸਨੂੰ ਗੁਜਰਾਲ ਡਾਕਟ੍ਰਿਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਨ੍ਹਾਂ ਦੁਆਰਾ ਸਿਆਸਤ ਵਿਚ ਰਹਿੰਦਿਆਂ ਵੀ ਸਮਾਜ ਦੀ ਸੇਵਾ ਤੇ ਹੋਰ ਅਨੇਕਾਂ ਉਪਲੱਬਧੀਆਂ ਅੱਜ ਵੀ ਸਾਡੇ ਲਈ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਪ੍ਰੇਰਨਾ ਸ੍ਰੋਤ ਹਨ। 4 ਦਸੰਬਰ 1919 ਨੂੰ ਪਿਤਾ ਮਸ਼ਹੂਰ ਵਕੀਲ ਤੇ ਸੁਤੰਤਰਤਾ ਸੈਨਾਨੀ ਸ਼੍ਰੀ ਅਵਤਾਰ ਨਾਰਾਇਣ ਤੇ ਮਾਤਾ ਸਮਾਜ ਸੇਵਿਕਾ ਸ਼੍ਰੀਮਤੀ ਪੁਸ਼ਪਾ ਗੁਜਰਾਲ ਦੇ ਘਰ ਜੇਹਲਮ (ਪਾਕਿਸਤਾਨ) 'ਚ ਜਨਮੇ ਇੰਦਰਕੁਮਾਰ ਗੁਜਰਾਲ 21 ਅਪ੍ਰੈਲ 1997 ਤੋਂ ਮਾਰਚ 1998 ਤਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਤੇ ਉਸ ਤੋਂ ਪਹਿਲਾਂ ਉਹ ਦੇਸ਼ ਦੇ ਕਈ ਮੰਤਰਾਲਿਆਂ 'ਚ ਸਫਲ ਮੰਤਰੀ ਵਜੋਂ ਰਹੇ। 1976 ਤੋਂ ਦਸੰਬਰ 1980 ਤਕ ਉਹ ਸੋਵੀਅਤ ਸੰਘ ਵਿਖੇ ਭਾਰਤੀ ਰਾਜਦੂਤ ਵੀ ਰਹੇ। ਉਹ ਵੱਖ-ਵੱਖ ਭਾਸ਼ਾਵਾਂ ਦੇ ਜਾਣਕਾਰ ਸਨ ਤੇ ਖਾਸ ਤੌਰ 'ਤੇ ਹਿੰਦੀ, ਉੁਰਦੂ ਤੇ ਪੰਜਾਬੀ 'ਚ ਨਿਪੁੰਨ ਸਨ। ਉਨ੍ਹਾਂ ਦਾ ਬੇਟਾ ਨਰੇਸ਼ ਗੁਜਰਾਲ ਅੱਜ ਰਾਜ ਸਭਾ ਵਿਚ ਸੰਸਦ ਮੈਂਬਰ ਹੈ ਤੇ ਉਨ੍ਹਾਂ ਵਲੋਂ ਪਾਏ ਪੂਰਨਿਆਂ 'ਤੇ ਚੱਲ ਕੇ ਸਫਲਤਾਪੂਰਵਕ ਆਪਣਾ ਕੰਮ ਸੰਭਾਲ ਰਿਹਾ ਹੈ। ਗੁਜਰਾਲ ਜੀ ਨੂੰ ਸਿਆਸਤ ਦੀ ਡੂੰਗੀ ਸਮਝ ਸੀ ਉਨ੍ਹਾਂ ਨੇ ਆਪਣੇ ਵਿਚਾਰਾਂ ਨਾਲ ਸਿਆਸਤ ਨਾਲ ਜੁੜੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਉਹ ਸ਼੍ਰੀਮਤੀ ਇੰਦਰਾ ਗਾਂਧੀ ਦੇ ਕਰੀਬੀ ਸਹਾਇਕ ਰਹੇ ਪਰ ਉਨ੍ਹਾਂ ਨਾਲ ਨੇੜਤਾ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਵਿਚਾਰਾਂ ਨਾਲ ਸਮਝੌਤਾ ਨਹੀਂ ਕੀਤਾ।ਸੰਜੇ ਗਾਂਧੀ ਉਸ ਸਮੇਂ ਤਕ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਤੌਰ 'ਤੇ ਉਭਰ ਕੇ ਆ ਰਿਹਾ ਸੀ ਤੇ ਕੇਂਦਰੀ ਮੰਤਰੀਆਂ ਨੂੰ ਆਪਣੇ ਕਹਿਣੇ ਅਨੁਸਾਰ ਚਲਾਉਣਾ ਚਾਹੁੰਦਾ ਸੀ ਪਰ ਗੁਜਰਾਲ ਜੋ ਕਿ ਇੰਦਰਾ ਕੈਬਨਿਟ 'ਚ ਇਕ ਮੰਤਰੀ ਸਨ, ਨੇ ਸੰਜੇ ਦੀ ਗੁਲਾਮੀ ਕਰਨ 'ਤੇ ਨਾਂਹ ਕਰ ਦਿੱਤੀ ਤੇ ਉਸੇ ਵੇਲੇ ਕਾਂਗਰਸ ਛੱਡ ਦਿੱਤੀ।
ਗੁਜਰਾਲ ਜੀ ਨੂੰ ਨਾ ਸਿਰਫ ਪੰਜਾਬ ਅਤੇ ਭਾਰਤ ਸਗੋਂ ਪੂਰੇ ਵਿਸ਼ਵ ਵਿਚ ਇਕ ਸਿਆਸਤਦਾਨ, ਦੇਸ਼ ਭਗਤ ਹੋਣ ਦੇ ਨਾਲ-ਨਾਲ ਉਨ੍ਹਾਂ ਦੀ ਸੂਝ-ਬੂਝ, ਵਿਕਾਸ ਲਈ ਯਤਨਸ਼ੀਲ, ਬੇਬਾਕ ਟਿੱਪਣੀਆਂ ਦੂਰਦ੍ਰਿਸ਼ਟੀ ਨਾਲ ਲਬਰੇਜ਼ ਸਲਾਹ ਤੇ ਨਿਆਂ ਪਸੰਦਤਾ ਦੇ ਕਾਰਨ ਸ਼ਰਧਾ ਨਾਲ ਯਾਦ ਕੀਤਾ ਜਾਂਦਾ ਰਹੇਗਾ ਤੇ ਸਮਾਜ ਹਮੇਸ਼ਾ ਉਨ੍ਹਾਂ ਦਾ ਰਿਣੀ ਰਹੇਗਾ।
ਘਰ 'ਚੋਂ ਲੱਖਾਂ ਦੇ ਗਹਿਣੇ ਲੈ ਉੱਡੇ ਚੋਰ
NEXT STORY