ਨਵੀਂ ਦਿੱਲੀ- ਡਾਇਰੈਕਟਰ ਅਨੁਰਾਗ ਕਸ਼ਯਪ ਤੇ ਹੁਮਾ ਕੁਰੈਸ਼ੀ ਆਪਣੀ ਆਫ ਸਕ੍ਰੀਨ ਕੈਮਿਸਟਰੀ ਨੂੰ ਲੈ ਕੇ ਕਾਫੀ ਚਰਚਾ 'ਚ ਰਹੇ ਹਨ ਪਰ ਹੁਣ ਖਬਰ ਹੈ ਕਿ ਇਹ ਦੋਵੇਂ ਆਨਸਕ੍ਰੀਨ ਵੀ ਇਕੱਠੇ ਨਜ਼ਰ ਆ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ ਫਿਲਮੇਕਰ ਅਨੁਰਾਗ ਕਸ਼ਯਪ ਤੇ ਬਾਲੀਵੁੱਡ ਅਭਿਨੇਤਰੀ ਹੁਮਾ ਕੁਰੈਸ਼ੀ ਦੋਵੇਂ ਡਾਇਰੈਕਟਰ ਸੁਧੀਰ ਮਿਸ਼ਰਾ ਦੀ ਆਉਣ ਵਾਲੀ ਫਿਲਮ 'ਚ ਇਕੱਠੇ ਨਜ਼ਰ ਆ ਸਕਦੇ ਹਨ।
ਇਹ ਫਿਲਮ ਪਾਲੀਟੀਕਲ ਥ੍ਰਿਲਰ 'ਤੇ ਆਧਾਰਿਤ ਹੈ। ਬਤੌਰ ਲੀਡ ਐਕਟਰ ਅਨੁਰਾਗ ਕਸ਼ਯਪ ਦੀ ਇਹ ਪਹਿਲੀ ਫਿਲਮ ਹੋਵੇਗੀ। ਅਨੁਰਾਗ ਨੂੰ ਇਸ ਫਿਲਮ 'ਚ ਐਕਟਿੰਗ ਕਰਦੇ ਦੇਖਣਾ ਵੀ ਮਜ਼ੇਦਾਰ ਹੋਵੇਗਾ। ਫਿਲਹਾਲ ਅਨੁਰਾਗ ਆਪਣੀ ਅਗਲੇ ਸਾਲ ਰਿਲੀਜ਼ ਹੋਣ ਵਾਲੀ ਫਿਲਮ ਬਾਂਬੇ ਵੈਲਵੇਟ ਦੀ ਪੋਸਟ ਪ੍ਰੋਡਕਸ਼ਨ 'ਚ ਰੁੱਝੇ ਹੋਏ ਹਨ।
'ਡੌਲੀ ਕੀ ਡੌਲੀ' ਦਾ ਦੂਜਾ ਪੋਸਟਰ ਹੋਇਆ ਰਿਲੀਜ਼ (ਦੇਖੋ ਤਸਵੀਰਾਂ)
NEXT STORY