ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਦੀ ਆਉਣ ਵਾਲੀ ਫਿਲਮ 'ਡੌਲੀ ਕੀ ਡੌਲੀ' ਦਾ ਦੂਜਾ ਪੋਸਟਰ ਜਾਰੀ ਹੋ ਗਿਆ ਹੈ। ਫਿਲਮ ਦਾ ਇਹ ਪੋਸਟਰ ਕਾਫੀ ਮਜ਼ੇਦਾਰ ਲੱਗ ਰਿਹਾ ਹੈ। ਪੋਸਟਰ 'ਚ ਦੁਲਹਨ ਬਣੀ ਸੋਨਮ ਕਪੂਰ ਆਪਣੇ ਪਤੀ ਜਾਂ ਇਹ ਵੀ ਕਹਿ ਸਕਦੇ ਹੋ ਕਿ ਉਹ ਆਪਣੇ ਪਤੀਆਂ ਦਾ ਇੰਤਜ਼ਾਰ ਕਰਦੀ ਦਿਖਾਈ ਦੇ ਰਹੀ ਹੈ। ਇਸ ਫਿਲਮ ਦੀ ਪ੍ਰਮੋਸ਼ਨ 'ਚ ਜੁਟੀ ਸੋਨਮ ਕਪੂਰ ਨੇ ਹਾਲ ਹੀ 'ਚ ਫਿਲਮ ਦਾ ਨਵਾਂ ਪੋਸਟਰ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਸੋਨਮ ਕਪੂਰ ਨੇ ਤਸਵੀਰ ਦੇ ਨਾਲ ਇਹ ਹੀ ਟਵੀਟ ਕੀਤਾ, ''ਯਕੀਨਨ ਡੌਲੀ ਦੇ ਦੀਵਾਨਿਆਂ ਦੀ ਸੁਹਾਗਰਾਤ ਯਾਦਗਾਰ ਹੋਵੇਗੀ।'' ਇਸ ਪੋਸਟਰ 'ਚ ਸੋਨਮ ਕਪੂਰ ਬੈੱਡ 'ਤੇ ਬੈਠੀ ਆਪਣੇ ਦੁਹਲੇ ਦਾ ਇੰਤਜ਼ਾਰ ਕਰ ਰਹੀ ਹੈ ਅਤੇ ਬੈੱਡ ਦੇ ਹੇਠਾਂ ਦੁਲਹੇ ਲੁੱਕ ਕੇ ਬੈਠੇ ਹਨ ਅਤੇ ਇਹ ਦੁਲਹੇ ਹਨ ਅਭਿਨੇਤਾ ਰਾਜਕੁਮਾਰ ਰਾਓ, ਪੁਲਕਿਤ ਸਮਰਾਟ ਅਤੇ ਵਰੁਣ ਸ਼ਰਮਾ। ਇਸ ਫਿਲਮ ਨੂੰ ਡਾਇਰੈਕਟ ਅਭਿਸ਼ੇਕ ਡੋਗਰਾ ਨੇ ਕੀਤਾ ਹੈ। ਅਰਬਾਜ਼ ਖਾਨ ਪ੍ਰੋਡਕਸ਼ਨਸ ਹੇਠਾਂ ਬਣ ਰਹੀ ਇਹ ਫਿਲਮ ਅਗਲੇ ਸਾਲ 6 ਫਰਵਰੀ ਨੂੰ ਰਿਲੀਜ਼ ਹੋਵੇਗੀ।
ਅਭਿਨੇਤਾ ਕਰਨ ਸਿੰਘ ਨੇ ਬਿਪਾਸ਼ਾ ਨੂੰ ਬਚਾਇਆ ਡੁੱਬਣ ਤੋਂ (ਦੇਖੋ ਤਸਵੀਰਾਂ)
NEXT STORY