ਮੁੰਬਈ- ਸ਼ਰਧਾ ਕਪੂਰ ਨੂੰ ਆਸ਼ਿਕੀ 2 'ਚ ਆਪਣੇ ਕੋ-ਸਟਾਰ ਆਦਿੱਤਿਆ ਰਾਏ ਕਪੂਰ ਨਾਲ ਹਮੇਸ਼ਾ ਇਕੱਠਿਆਂ ਦੇਖਿਆ ਗਿਆ ਹੈ। ਹਾਲਾਂਕਿ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਹਮੇਸ਼ਾ ਨਕਾਰਿਆ ਹੈ। ਦੋਵਾਂ ਨੇ ਹਮੇਸ਼ਾ ਇਕ-ਦੂਜੇ ਨੂੰ ਸਿਰਫ ਚੰਗਾ ਦੋਸਤ ਦੱਸਿਆ ਹੈ ਪਰ ਹੁਣ ਲੱਗਦਾ ਹੈ ਕਿ ਸ਼ਰਧਾ ਸਾਰਿਆਂ ਸਾਹਮਣੇ ਆਪਣੇ ਪਿਆਰ ਦਾ ਐਲਾਨ ਕਰਨ ਦਾ ਫੈਸਲਾ ਕਰ ਚੁੱਕੀ ਹੈ।
ਸ਼ਰਧਾ ਨੇ ਹਾਲ ਹੀ 'ਚ ਟਵੀਟ ਕੀਤਾ, 'ਓਕੇ! ਰੋਮਾਂਚਕ ਸਮਾਂ ਆ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਮੈਂ ਪਿਆਰ 'ਚ ਹਾਂ।' ਹੁਣ ਇਸ ਟਵੀਟ ਨਾਲ ਅਸੀਂ ਕੀ ਸਮਝੀਏ ਸ਼ਰਧਾ? ਕੀ ਤੁਸੀਂ ਆਦਿੱਤਿਆ ਨਾਲ ਆਪਣੇ ਰਿਸ਼ਤੇ ਦਾ ਰਸਮੀ ਐਲਾਨ ਕਰਨ ਜਾ ਰਹੇ ਹੋ? ਸ਼ਰਧਾ ਤੇ ਆਦਿੱਤਿਆ ਹਮੇਸ਼ਾ ਕਈ ਪ੍ਰੋਗਰਾਮਾਂ 'ਚ ਇਕੱਠੇ ਨਜ਼ਰ ਆ ਰਹੇ ਹਨ। ਹਾਲ ਹੀ 'ਚ ਸ਼ਰਧਾ ਆਦਿੱਤਿਆ ਨੂੰ ਮਿਲਣ ਕਸ਼ਮੀਰ ਵੀ ਗਈ ਸੀ, ਜਿਥੇ ਆਦਿੱਤਿਆ ਆਪਣੀ ਅਗਲੀ ਫਿਲਮ ਫਿਤੂਰ ਦੀ ਸ਼ੂਟਿੰਗ ਕਰ ਰਹੇ ਹਨ।
ਆਪਣੇ ਬੱਚੇ ਦੇ ਸੈਕਸ ਨੂੰ ਲੈ ਕੇ ਗਰਭਵਤੀ ਕਰਟਨੀ ਨੇ ਤੋੜੀ ਚੁੱਪੀ (ਦੇਖੋ ਤਸਵੀਰਾਂ)
NEXT STORY