ਲਾਸ ਏਂਜਲਸ- ਹਾਲੀਵੁੱਡ ਦੀ ਮਸ਼ਹੂਰ ਟੀ. ਵੀ. ਸਟਾਰ ਕਰਟਨੀ ਕਰਦਾਸ਼ੀਆਂ ਅਤੇ ਉਸ ਦੇ ਪੁਰਾਣੇ ਸਾਥੀ ਸਕਾਟ ਡਿਸਿਕ ਨੇ ਆਪਣੇ ਪ੍ਰੋਗਰਾਮ 'ਚ ਘਰ 'ਚ ਨਵੇਂ ਮਹਿਮਾਨ ਦੇ ਆਉਣ ਦਾ ਐਲਾਨ ਕੀਤਾ। ਕਰਦਾਸ਼ੀਆਂ ਨੂੰ ਉਮੀਦ ਹੈ ਕਿ ਉਹ ਬੇਟੇ ਦੀ ਮਾਂ ਬਣੇਗੀ। ਖਬਰਾਂ ਅਨੁਸਾਰ ਕਰਟਨੀ (35) ਨੇ ਪ੍ਰੋਗਰਾਮ 'ਕਰਟਨੀ ਐਂਡ ਕਲੋਰ ਟੇਕ ਦਿ ਹੈਮਪਟੰਸ' 'ਚ ਇਸ ਦਾ ਐਲਾਨ ਕੀਤਾ। ਈ-ਰਿਐਲਿਟੀ ਸ਼ੋਅ ਨੂੰ ਤਾਜ਼ਾ ਲੜੀ 'ਚ ਕਿਮ ਕਰਦਾਸ਼ੀਆਂ ਦੀ ਵੱਡੀ ਭੈਣ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਹ ਅਤੇ ਉਸ ਦੇ ਪ੍ਰੇਮੀ ਡਿਸਿਕ ਇਕ ਬੇਟੇ ਦੇ ਮਾਤਾ-ਪਿਤਾ ਬਣਨ ਵਾਲੇ ਹਨ। ਕਰਟਨੀ ਨੇ ਸ਼ੋਅ 'ਚ ਕਿਹਾ, ''ਮੈਂ ਇਸ ਗੱਲ ਤੋਂ ਬਹੁਤ ਹੀ ਖੁਸ਼ ਹਾਂ ਕਿ ਸਾਡੇ ਘਰ ਬੇਟਾ ਆਉਣ ਵਾਲਾ ਹੈ। ਇਹ ਸਾਡੇ ਪਰਿਵਾਰ ਲਈ ਵਧੀਆ ਹੈ।''
ਅਨੁਰਾਗ ਕਸ਼ਯਪ ਤੇ ਹੁਮਾ ਕੁਰੈਸ਼ੀ ਵਿਚਾਲੇ ਦੇਖਣ ਨੂੰ ਮਿਲ ਸਕਦੈ ਰੋਮਾਂਸ!
NEXT STORY