ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਦੀ ਫਿਲਮ 'ਐਕਸ਼ਨ ਜੈਕਸਨ' ਨੇ ਰਿਲੀਜ਼ਿੰਗ ਦੇ ਤੀਜੇ ਦਿਨ ਔਸਤ ਦੀ ਕਮਾਈ ਕੀਤੀ ਹੈ। ਫਿਲਮ ਨੇ ਐਤਵਾਰ ਨੂੰ 11.50 ਦੀ ਕਲੈਕਸ਼ਨ ਕੀਤੀ, ਜਿਸ ਦੇ ਚੱਲਦਿਆਂ ਫਿਲਮ ਨੇ ਦੇਸ਼ ਭਰ 'ਚ ਹੁਣ ਤੱਕ ਤਕਰੀਬਨ 29 ਕਰੋੜ ਰੁਪਏ ਦੀ ਕਲੈਕਸ਼ਨ ਕਰ ਲਈ ਹੈ। 75 ਕਰੋੜ ਦੀ ਲਾਗਤ ਨਾਲ ਬਣੀ ਇਹ ਫਿਲਮ ਰਿਲੀਜ਼ ਦੇ ਦੂਜੇ ਦਿਨ ਕਮਾਈ ਦੇ ਮਾਮਲੇ 'ਚ ਕਾਫੀ ਹੇਠਾਂ ਆ ਗਈ ਸੀ ਪਰ ਐਤਵਾਰ ਨੂੰ ਫਿਲਮ 'ਚ ਬਾਕਸ ਆਫਿਸ 'ਤੇ ਦੂਜੇ ਦਿਨ ਨਾਲੋਂ ਵਧੀਆ ਕਲੈਕਸ਼ਨ ਕੀਤੀ। ਪ੍ਰਭੂਦੇਵਾ ਵਲੋਂ ਡਾਇਰੈਕਟ ਕੀਤੀ ਗਈ ਇਸ ਫਿਲਮ ਨੂੰ ਕ੍ਰਿਟਿਕਸ ਵਲੋਂ ਵਧੀਆ ਰਿਸਪੌਂਸ ਨਹੀਂ ਮਿਲਿਆ ਅਤੇ ਦਰਸ਼ਕਾਂ ਨੇ ਵੀ ਫਿਲਮ ਨੂੰ ਮਜ਼ੇਦਾਰ ਨਹੀਂ ਦੱਸਿਆ। ਫਿਲਮ ਦਾ ਸੁਸਤ ਮਿਊਜ਼ਿਕ ਵੀ ਫਿਲਮ ਦੀ ਵਧੀਆ ਪਰਫਾਰਮੈਂਸ ਨਾ ਕਰ ਸਕਣ ਦਾ ਇਕ ਵੱਡਾ ਕਾਰਨ ਹੋ ਸਕਦਾ ਹੈ।
ਸ਼ਰਧਾ ਕਪੂਰ ਨੇ ਖੁੱਲ੍ਹੇਆਮ ਕੀਤਾ ਆਪਣੇ ਪਿਆਰ ਦਾ ਐਲਾਨ (ਦੇਖੋ ਤਸਵੀਰਾਂ)
NEXT STORY