ਜਲੰਧਰ- ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਆਏ ਦਿਨੀਂ ਜਲੰਧਰ 'ਚ ਵਰਲਡ ਕਬੱਡੀ ਦੇ ਪ੍ਰੋਗਾਮ 'ਚ ਹਿੱਸਾ ਲੈਣ ਆਈ ਸੀ। ਸੋਨਾਕਸ਼ੀ ਨੇ ਕਿਹਾ ਕਿ ਉਹ ਆਪਣੇ ਪਿਤਾ ਨਾਲ ਰਾਜਨੀਤੀ ਨਾਲ ਸੰਬੰਧਿਤ ਚੀਜ਼ਾਂ ਬਾਰੇ ਗੱਲਬਾਤ ਕਰਦੀ ਰਹਿੰਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਸ ਦਾ ਰਾਜਨੀਤੀ 'ਚ ਆਉਣ ਦਾ ਇਰਾਦਾ ਹੈ। ਉਹ ਆਪਣੀ ਜ਼ਿੰਦਗੀ 'ਚ ਕ੍ਰਿਏਟਿਵ ਕੰਮ ਕਰਨਾ ਚਾਹੁੰਦੀ ਹੈ। ਇਸ ਲਈ ਉਹ ਕਦੇ ਵੀ ਰਾਜਨੀਤੀ 'ਚ ਨਹੀਂ ਆਵੇਗੀ।
ਕਬੱਡੀ ਵਰਲਡ ਕੱਪ ਦੇ ਉਦਘਾਟਨ ਪ੍ਰੋਗਾਮ 'ਚ ਹਿੱਸਾ ਲੈਣ ਆਈ ਸੋਨਾਕਸ਼ੀ ਨੇ ਕਿਹਾ ਕਿ ਕੇਂਦਰ 'ਚ ਨਰਿੰਦਰ ਮੋਦੀ ਦੇ ਅਧੀਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਦੀ ਰਾਜਨੀਤੀ 'ਚ ਥੋੜ੍ਹੀ ਦਿਲਚਸਪੀ ਜਾਗੀ ਹੈ। ਉਸ ਨੇ ਇਹ ਵੀ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਰਾਜਨੀਤੀ ਨਾਲ ਸੰਬੰਧਿਤ ਵਿਸ਼ਿਆਂ ਬਾਰੇ ਪਿਤਾ ਨਾਲ ਗੱਲ ਕਰਦੀ ਰਹਿੰਦੀ ਹੈ ਕਿਉਂਕਿ ਅੱਜ ਦੇ ਸਮੇਂ 'ਚ ਹਰ ਕੋਈ ਜਾਨਣਾ ਚਾਹੁੰਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਰਕਾਰ ਕੀ ਕਰ ਰਹੀ ਹੈ।
ਸੋਨਾਕਸ਼ੀ ਨਾਲ ਰੋਮਾਂਸ ਕਰਨਾ ਮੇਰੇ ਲਈ ਚੈਲੰਜ ਸੀ: ਰਜਨੀਕਾਂਤ
NEXT STORY