ਟਾਂਡਾ/ਚੌਲਾਂਗ (ਸਮੀਰ, ਸ਼ਰਮਾ, ਮੋਮੀ)-ਟਾਂਡਾ ਪੁਲਸ ਨੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਵਿਚ ਇਕ ਵਿਆਹੁਤਾ ਮੋਨਾ ਚਾਵਲਾ ਪੁੱਤਰੀ ਤਰਲੋਕ ਚੰਦ ਵਾਸੀ ਵਾਰਡ ਨੰ. 2 ਅਹੀਆਪੁਰ ਦੀ ਸ਼ਿਕਾਇਤ 'ਤੇ ਸਹੁਰੇ ਪਰਿਵਾਰ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੇ ਸ਼ਿਕਾਇਤਕਰਤਾ ਦੇ ਪਤੀ ਸੁਸ਼ੀਲ ਕੁਮਾਰ ਪੁੱਤਰ ਰਜਿੰਦਰ ਪ੍ਰਕਾਸ਼, ਸੱਸ ਸ਼ਸ਼ੀ ਬਾਲਾ ਤੇ ਸਹੁਰੇ ਰਜਿੰਦਰ ਕੁਮਾਰ ਪੁੱਤਰ ਸਰਦਾਰੀ ਲਾਲ ਵਾਸੀ ਰਾਜ ਨਗਰ ਬਸਤੀ ਬਾਵਾ ਖੇਲ ਜਲੰਧਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਸਦਾ ਵਿਆਹ 28 ਅਕਤੂਬਰ 2013 ਨੂੰ ਸੁਸ਼ੀਲ ਕੁਮਾਰ ਨਾਲ ਹੋਇਆ ਸੀ। ਵਿਆਹ ਮੌਕੇ ਉਸਦੇ ਪੇਕਿਆਂ ਨੇ ਆਪਣੀ ਹੈਸੀਅਤ ਅਨੁਸਾਰ ਦਾਜ ਦਿੱਤਾ ਸੀ, ਪ੍ਰੰਤੂ ਸਹੁਰਾ ਪਰਿਵਾਰ ਨੇ ਉਸਨੂੰ ਹੋਰ ਦਾਜ ਲਿਆਉਣ ਦੀ ਮੰਗ ਦੇ ਚੱਲਦਿਆਂ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ ਉਸਨੂੰ ਜ਼ਬਰਦਸਤੀ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਅਤੇ ਕਈ ਵਾਰ ਕੁੱਟਮਾਰ ਵੀ ਕੀਤੀ। ਪੁਲਸ ਨੇ ਇਸ ਸਬੰਧ 'ਚ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਪੀ.ਜੀ.ਆਈ. ਦੇ ਅੱਧੇ ਡਾਕਟਰ ਤਾਂ ਗਏ ਛੁੱਟੀ 'ਤੇ, ਮਰੀਜ਼ ਕਿਧਰ ਨੂੰ ਜਾਣ!
NEXT STORY