ਜਲਾਲਾਬਾਦ (ਨਿਖੰਜ, ਗੋਇਲ)-ਚੌਕੀ ਲੱਧੂਵਾਲਾ ਦੀ ਪੁਲਸ ਪਾਰਟੀ ਨੇ ਮੰਗਲਵਾਰ ਦੀ ਸ਼ਾਮ ਨੂੰ ਪਿੰਡ ਚੱਕ ਜਾਨੀਸਰ ਨਹਿਰ ਦੀ ਪੁਲ ਦੇ ਨਜ਼ਦੀਕ ਸੁਹੇਲੇ ਵਾਲਾ ਕੋਲ ਗਸ਼ਤ ਕਰਦਿਆਂ ਇਕ ਵਿਅਕਤੀ ਨੂੰ 20 ਕਿਲੋ ਭੁੱਕੀ ਸਣੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਚੌਕੀ ਲੁੱਧੂਵਾਲ ਦੇ ਇੰਚਾਰਜ ਦਵਿੰਦਰ ਸਿੰਘ ਨੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਦਿਆਂ ਚੱਕ ਜਾਨਸੀਰ ਨਹਿਰ ਦੀ ਪੁਲ ਦੇ ਕੋਲ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਸ਼ੱਕ ਦੇ ਅਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਪਲਾਸਿਟਕ ਦੇ ਥੈਲੇ 'ਚ ਉਕਤ ਭੁੱਕੀ ਬਰਾਮਦ ਹੋਈ। ਫੜੇ ਗਏ ਵਿਅਕਤੀ ਦੀ ਪਛਾਣ ਗੁਰਨਾਮ ਸਿੰਘ ਪੁੱਤਰ ਮਹੰਤਾ ਸਿੰਘ ਵਾਸੀ ਰਣਜੀਤਗੜ੍ਹ ਸ਼੍ਰੀ ਮੁਕਤਸਰ ਸਾਹਿਬ ਵਜੋਂ ਹੋਈ। ਜਿਸਦੇ ਖਿਲਾਫ ਥਾਣਾ ਸਦਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਸਜ਼ਾ ਮਿਲਣ 'ਤੇ ਫੁੱਟ-ਫੁੱਟ ਕੇ ਰੋਈ ਡਾਕਟਰ
NEXT STORY