ਸੰਗਰੂਰ (ਰੂਪਕ) – ਬੀਤੇ ਦਿਨੀਂ ਮਲੇਰਕੋਟਲਾ ਰੇਲਵੇ ਸਟੇਸ਼ਨ ਤੋਂ ਸਟੇਸ਼ਨ ਮਾਸਟਰ ਨੂੰ ਲਾਵਾਰਸ ਹਾਲਤ 'ਚ ਇਕ ਬੱਚਾ ਮਿਲਿਆ ਸੀ। ਇਸ ਸੰਬੰਧੀ ਜ਼ਿਲਾ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਨਵਰੀਤ ਕੌਰ ਤੂਰ ਨੇ ਦੱਸਿਆ ਕਿ ਮਲੇਰਕੋਟਲਾ ਪੁਲਸ ਵਲੋਂ ਇਸ ਬੱਚੇ ਦੀ ਸ਼ਨਾਖਤ ਅਤੇ ਵਾਰਸਾਂ ਦੀ ਭਾਲ ਲਈ ਜ਼ਿਲਾ ਸੁਰੱਖਿਆ ਯੂਨਿਟ ਸੰਗਰੂਰ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਬੱਚੇ ਦੀ ਉਮਰ ਲੱਗਭਗ 6 ਸਾਲ ਹੈ ਅਤੇ ਉਹ ਆਪਣਾ ਨਾਂ ਰੋਹਿਤ ਦੱਸ ਰਿਹਾ ਹੈ। ਬੱਚੇ ਨੇ ਦੱਸਿਆ ਕਿ ਉਹ ਦੂਜੀ ਜਮਾਤ ਵਿਚ ਪੜ੍ਹਦਾ ਹੈ ਅਤੇ ਉਸ ਦੇ ਪਿਤਾ ਦਾ ਨਾਂ ਬ੍ਰਿਜ ਅਤੇ ਦਾਦੇ ਦਾ ਨਾਂ ਬਨਾਰਸੀ ਹੈ। ਸ਼੍ਰੀਮਤੀ ਤੂਰ ਨੇ ਦੱਸਿਆ ਕਿ ਬੱਚੇ ਦਾ ਰੰਗ ਸਾਉਲਾ ਤੇ ਅੱਖਾਂ ਮੋਟੀਆਂ ਹਨ। ਬੱਚੇ ਨੇ ਸੰਤਰੀ ਰੰਗ ਦੀ ਹੱਥ ਨਾਲ ਬੁਣੀ ਟੋਪੀ, ਨੀਲੇ ਰੰਗ ਦੀ ਜੈਕੇਟ, ਨੀਲੇ ਰੰਗ ਦੀ ਜੀਨਸ ਪੈਂਟ ਪਹਿਨੀਂ ਹੈ ਅਤੇ ਉਹ ਪੈਰੋਂ ਨੰਗਾ ਹੈ। ਉਨ੍ਹਾਂ ਕਿਹਾ ਜਿਸ ਕਿਸੇ ਵੀ ਸੱਜਣ ਨੂੰ ਇਸ ਬੱਚੇ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਬੱਚੇ ਦਾ ਕੋਈ ਪਰਿਵਾਰਕ ਮੈਂਬਰ ਇਸ ਬਾਰੇ ਜਾਣਦਾ ਹੋਵੇ ਤਾਂ ਉਹ ਜ਼ਿਲਾ ਬਾਲ ਸੁਰੱਖਿਆ ਦਫਤਰ ਨਾਲ ਰਾਬਤਾ ਕਾਇਮ ਕਰਕੇ ਬੱਚੇ ਨੂੰ ਲਿਜਾ ਸਕਦਾ ਹੈ।
ਕੰਨਿਆ ਲੋਹੜੀ ਮੇਲੇ ਲਈ ਰਜਿਸਟਰੇਸ਼ਨ ਸ਼ੁਰੂ
NEXT STORY