ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)- ਭਰੂਣ ਹੱਤਿਆ ਨੂੰ ਰੋਕਣ ਦਾ ਸੁਨੇਹਾ ਦੇਣ ਦੇ ਮਕਸਦ ਨਾਲ ਕੋਈ ਡੇਢ ਦਹਾਕਾ ਪਹਿਲਾਂ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਵਲੋਂ ਇਕ ਸਾਲ ਤੋਂ ਛੋਟੀ ਉਮਰ ਦੀਆਂ ਕੁੜੀਆਂ ਦੀ ਹਰ ਸਾਲ ਲੋਹੜੀ ਮਨਾਉਣ ਦੀ ਰਵਾਇਤ ਨੂੰ ਅੱਗੇ ਤੋਰਦਿਆਂ ਇਸ ਵਾਰ ਵੀ ਐਲ.ਬੀ.ਸੀ.ਟੀ. ਵਲੋਂ ਕੰਨਿਆ ਲੋਹੜੀ ਮੇਲਾ ਆਯੋਜਿਤ ਕੀਤਾ ਜਾਵੇਗਾ। ਇਸ ਸੰਬੰਧੀ ਸਮਾਗਮ 11 ਜਨਵਰੀ 2015 ਦਿਨ ਐਤਵਾਰ ਨੂੰ ਸਥਾਨਕ ਗਾਂਧੀ ਨਗਰ ਸਥਿਤ ਡੇਰਾ ਸੰਤ ਬਾਬਾ ਬੱਗੂ ਭਗਤ ਸਾਂਝਾ ਦਰਬਾਰ ਮੰਦਰ ਵਿਖੇ ਮੁਖ ਸੰਚਾਲਕ ਮਾਸਟਰ ਬੂੜ ਚੰਦ ਦੀ ਅਗਵਾਈ ਅਤੇ ਸਰਪ੍ਰਸਤੀ ਹੇਠ ਹੋਵੇਗਾ। ਸਮਾਗਮ ਦੀ ਪ੍ਰਧਾਨਗੀ ਟਰੱਸਟ ਦੇ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਕਰਨਗੇ।
ਇਹ ਜਾਣਕਾਰੀ ਦਿੰਦਿਆਂ ਟਰੱਸਟ ਦੀ ਜਨਰਲ ਸਕੱਤਰ ਮੈਡਮ ਸ਼ਕੁੰਤਲਾ ਚੌਧਰੀ ਨੇ ਦੱਸਿਆ ਕਿ ਸਵੇਰੇ ਸਵਾ 11 ਵਜੇ ਇਸ ਸਮਾਗਮ ਮੌਕੇ ਇਲਾਕੇ ਦੇ ਸੀਨੀਅਰ ਵਕੀਲ ਸੁਭਾਸ਼ ਚੰਦਰ ਗਿਰਧਰ ਬਤੌਰ ਮੁਖ ਮਹਿਮਾਨ ਸ਼ਾਮਲ ਹੋ ਕੇ ਛੋਟੀਆਂ ਬੱਚੀਆਂ ਨੂੰ ਕੱਪੜੇ ਅਤੇ ਤੋਹਫੇ ਦੇ ਕੇ ਸਨਮਾਨਿਤ ਕਰਨਗੇ। ਸਮਾਗਮ ਦੌਰਾਨ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਭਗਤ ਸ਼ੰਮੀ ਚਾਵਲਾ ਜੀ ਮਹਾਰਾਜ ਖਾਸ ਤੌਰ 'ਤੇ ਛੋਟੀਆਂ ਬੱਚੀਆਂ ਨੂੰ ਆਪਣਾ ਆਸ਼ੀਰਵਾਦ ਦੇਣਗੇ। ਇਸ ਮੌਕੇ ਦਾਜ, ਭਰੂਣ ਹੱਤਿਆ ਅਤੇ ਹੋਰ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕ ਕਰਨ ਲਈ ਬੁਲਾਰਿਆਂ ਵਲੋਂ ਵਿਚਾਰ ਪੇਸ਼ ਕੀਤੇ ਜਾਣਗੇ। ਮੈਡਮ ਨੇ ਇਕ ਸਾਲ ਤੋਂ ਛੋਟੀ ਉਮਰ ਦੀਆਂ ਬੱਚੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਬੱਚੀਆਂ ਦੀ ਇਸ ਸੰਬੰਧੀ ਰਜਿਸਟਰੇਸ਼ਨ ਇਸ ਮਹੀਨੇ ਦੀ 31 ਤਰੀਕ ਤੱਕ ਟਰੱਸਟ ਦੇ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ (99144-23732) ਕੋਲ ਕਰਵਾ ਸਕਦੇ ਹਨ।
ਪੁਲਸ ਹੱਥ ਲੱਗੀ ਵੱਡੀ ਸਫਲਤਾ, 20 ਕਿੱਲੋ ਭੁੱਕੀ ਸਣੇ ਇਕ ਕਾਬੂ
NEXT STORY