ਪਠਾਨਕੋਟ/ਸੁਜਾਨਪੁਰ (ਸ਼ਾਰਦਾ)-ਸਰਹੱਦੀ ਕਸਬਾ ਨਰੋਟ ਜੈਮਲ ਸਿੰਘ ਦੇ ਅਧੀਨ ਆਉਂਦੇ ਇਕ ਪਿੰਡ ਦੀ ਲੜਕੀ ਨੇ ਐਸ.ਐਸ.ਪੀ. ਰਕੇਸ਼ ਕੌਸ਼ਲ ਨੂੰ ਲਿਖਤੀ ਸ਼ਿਕਾਇਤ ਵਿਚ ਇਕ ਵਿਅਕਤੀ 'ਤੇ ਬਲਾਤਕਾਰ ਕਰਨ ਦਾ ਅਰੋਪ ਲਗਾਇਆ ਹੈ। ਪੀੜਤਾ ਨੇ ਸ਼ਿਕਾਇਤ 'ਚ ਦੱਸਿਆ ਕਿ ਪਿੰਡ ਵਿਚ ਹੀ ਉਹ ਇਕ ਘਰ ਵਿਚ 500 ਰੁਪਏ ਦੀ ਘੱਟ ਮਹੀਨਾਵਾਰ ਤਨਖਾਹ 'ਤੇ ਖਾਣਾ ਬਣਾਉਣ ਦਾ ਕੰਮ ਕਰਦੀ ਸੀ ਅਤੇ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕੰਮ 'ਤੇ ਜਾ ਕੇ ਸ਼ਾਮ ਨੂੰ ਪਰਤ ਆਉਂਦੀ ਸੀ।
ਇਕ ਦਿਨ ਘਰ ਦੇ ਮਾਲਕ ਨੇ ਉਸ ਨੂੰ ਵਰਗਲਾ ਕੇ ਇਕ ਸਥਾਨ 'ਤੇ ਬੁਲਾ ਲਿਆ ਅਤੇ ਕਥਿਤ ਤੌਰ 'ਤੇ ਬੰਦੂਕ ਦੀ ਨੌਕ 'ਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਜਦੋਂ ਉਪਰੋਕਤ ਮਾਮਲੇ ਦੀ ਸ਼ਿਕਾਇਤ ਪੀੜਤਾ ਨੇ ਅਰੋਪੀ ਦੀ ਪਤਨੀ ਨੂੰ ਕੀਤੀ ਤਾਂ ਉਸ ਨੇ ਵੀ ਉਸ ਨੂੰ (ਲੜਕੀ) ਨੂੰ ਮੂੰਹ ਬੰਦ ਰੱਖਣ ਲਈ ਕਿਹਾ। ਬਾਅਦ ਵਿਚ ਮਾਮਲਾ ਪੰਚਾਇਤ ਕੋਲ ਜਾਣ 'ਤੇ ਵੀ ਉਸ ਨੂੰ ਇਨਸਾਫ਼ ਨਹੀਂ ਮਿਲਿਆ। ਪੀੜਤਾ ਨੇ ਮੰਗ ਕੀਤੀ ਕਿ ਉਸ ਨੂੰ ਇਨਸਾਫ਼ ਦਿਲਾਇਆ ਜਾਵੇ। ਇਸ ਤੋਂ ਇਲਾਵਾ ਪੀੜਤਾ ਦੇ ਪਰਿਵਾਰਜਨਾਂ ਨੇ ਵੀ ਮੰਗ ਕੀਤੀ ਕਿ ਅਰੋਪੀ ਅਤੇ ਉਸ ਦੀ ਪਤਨੀ ਦੇ ਵਿਰੁੱਧ ਮਾਮਲਾ ਦਰਜ ਕਰਕੇ ਸਖ਼ਤ ਸਜਾ ਦਿੱਤੀ ਜਾਵੇ। ਜਦੋਂ ਇਸ ਸੰਬੰਧ ਵਿੱਚ ਐਸ.ਐਸ.ਪੀ. ਰਕੇਸ਼ ਕੌਸ਼ਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਾਂਚ ਦੇ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਜੱਥੇਦਾਰ ਦੇਖਣਗੇ ਭਾਈ ਗੁਰਬਖਸ਼ ਸਿੰਘ ਦਾ ਮਾਮਲਾ (ਵੀਡੀਓ)
NEXT STORY