ਫ਼ਰੀਦਕੋਟ (ਰਾਜਨ)-ਜ਼ਮੀਨ ਦੇ ਜਾਅਲੀ ਮਾਲਕ ਬਣ ਕੇ ਠੱਗੀ ਮਾਰਨ ਵਾਲਿਆਂ ਦਾ ਪਤਾ ਲੱਗਣ 'ਤੇ ਮੌਕੇ ਤੋਂ ਫ਼ਰਾਰ ਹੋ ਜਾਣ 'ਤੇ ਗੁਰਤੇਜ ਸਿੰਘ ਵਾਸੀ ਟੀਚਰ ਕਾਲੋਨੀ ਫ਼ਰੀਦਕੋਟ, ਰਣਜੀਤ ਸਿੰਘ ਵਾਸੀ ਚੇਤ ਸਿੰਘ ਵਾਲਾ, ਹਰਫ਼ੂਲ ਸਿੰਘ ਵਾਸੀ ਨੇੜੇ ਥੇਹ ਸਾਦਿਕ ਰੋਡ ਫ਼ਰੀਦਕੋਟ, ਇਕਬਾਲ ਸਿੰਘ ਵਾਸੀ ਫ਼ਿਰੋਜ਼ਪੁਰ ਛਾਉਣੀ, ਸਵਰਨ ਸਿੰਘ ਵਾਸੀ ਝੋਕ, ਗੁਰਮੇਲ ਸਿੰਘ, ਕੁਲਵਿੰਦਰ ਸਿੰਘ ਵਾਸੀ ਚੇਤ ਸਿੰਘ ਵਾਲਾ ਅਤੇ ਸ਼ਮਸ਼ੇਰ ਸਿੰਘ ਵਾਸੀ ਚਹਿਲ 'ਤੇ ਮੁਕੱਦਮਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਵੇਰਵੇ ਅਨੁਸਾਰ ਬਿਆਨਕਰਤਾ ਜਗਦੇਵ ਸਿੰਘ ਵਾਸੀ ਪਿੰਡ ਕੱਸੇਆਣਾ ਜ਼ਿਲਾ ਫ਼ਿਰੋਜ਼ਪੁਰ ਨੇ ਦੋਸ਼ ਲਗਾਇਆ ਕਿ ਉਕਤ ਸਾਰਿਆਂ ਨੇ ਜ਼ਮੀਨ ਦੇ ਜਾਅਲੀ ਮਾਲਕ ਬਣ ਕੇ ਬਿਆਨਕਰਤਾ ਨਾਲ ਇਸ ਜ਼ਿਲੇ ਵਿਚ ਪੈਂਦੀ ਜ਼ਮੀਨ ਦਾ ਸੌਦਾ ਕੀਤਾ ਸੀ ਅਤੇ ਕਰੀਬ 9 ਲੱਖ 50 ਹਜ਼ਾਰ ਰੁਪਏ ਵੀ ਪ੍ਰਾਪਤ ਕਰ ਲਏ ਸਨ। ਬਿਆਨਕਰਤਾ ਅਨੁਸਾਰ ਜਦ ਉਸ ਨੂੰ ਪਤਾ ਲੱਗਾ ਤਾਂ ਉਕਤ ਸਾਰੇ ਮੌਕੇ ਤੋਂ ਭੱਜ ਗਏ। ਦੋਸ਼ੀਆਂ ਖਿਲਾਫ ਥਾਣਾ ਸਿਟੀ ਵਿਖੇ ਸ਼ਿਕਾਇਤਕਰਤਾ ਦੀ ਸ਼ਿਕਾਇਤ ਦੀ ਪੜਤਾਲ ਉਪਰੰਤ ਕਾਨੂੰਨੀ ਰਾਏ ਏ. ਡੀ. ਏ. ਲੀਗਲ ਅਨੁਸਾਰ ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਰਾਹੁਲ ਗਾਂਧੀ ਬਾਰੇ ਇਹ ਕੀ ਬੋਲ ਗਏ ਬਾਦਲ! (ਵੀਡੀਓ)
NEXT STORY