ਹਾਜੀਪੁਰ (ਜੋਸ਼ੀ)-ਮੁਕੇਰੀਆਂ ਸੜਕ 'ਤੇ ਪਿੰਡ ਭੱਲੋਵਾਲ ਮੋੜ ਲਾਗੇ ਇਕ ਬੱਸ ਤੇ ਰਾਇਨੋ ਗੱਡੀ ਵਿਚਕਾਰ ਟੱਕਰ ਹੋ ਜਾਣ ਕਾਰਨ 1 ਆਦਮੀ ਦੀ ਮੌਤ ਅਤੇ 2 ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਜੋ ਮੁਕੇਰੀਆਂ ਤੋਂ ਤਲਵਾੜਾ ਵੱਲ ਜਾ ਰਹੀ ਸੀ ਅਤੇ ਹਾਜੀਪੁਰ ਵਲੋਂ ਪਿਕ ਰਾਇਨੋ ਗੱਡੀ ਜਿਸ ਨੂੰ ਰਜਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਗੇਰਾ ਚਲਾ ਰਿਹਾ ਸੀ, ਨਾਲ ਪਿੰਡ ਭੱਲੋਵਾਲ ਦੇ ਮੋੜ ਲਾਗੇ ਟੱਕਰ ਹੋ ਗਈ।
ਟੱਕਰ ਕਾਰਨ ਗੱਡੀ ਚਲਾਉਣ ਵਾਲੇ ਰਜਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਗੱਡੀ 'ਚ ਸਵਾਰ ਊਸ਼ਾ ਰਾਣੀ, ਪਤਨੀ ਰਜਿੰਦਰ ਸਿੰਘ ਅਤੇ ਮੇਜਰ ਸਿੰਘ ਪੁੱਤਰ ਦੇਵੀ ਸਿੰਘ ਵਾਸੀ ਗੇਰਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਐੱਚ. ਓ. ਪ੍ਰਮੋਦ ਕੁਮਾਰ ਆਪਣੀ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ। ਹਾਜੀਪੁਰ ਪੁਲਸ ਨੇ ਬੱਸ ਡਰਾਈਵਰ ਜਸਵਿੰਦਰ ਸਿੰਘ ਪੁੱਤਰ ਪ੍ਰਕਾਸ਼ ਚੰਦ ਵਾਸੀ ਡੋਹਰ ਖਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਾਢੇ ਨੌਂ ਲੱਖ ਦੀ ਠੱਗੀ ਮਾਰਨ 'ਤੇ 8 ਖਿਲਾਫ਼ ਮੁਕੱਦਮਾ ਦਰਜ
NEXT STORY