ਯਾਂਗੂਨ-ਹੈਡਫੋਨ ਲਗਾਏ ਬੁੱਧ ਦੀ ਇਕ ਤਸਵੀਰ ਨੂੰ ਪ੍ਰਚਾਰ ਲਈ ਇਸਤੇਮਾਲ ਕਰਕੇ ਧਰਮ ਦਾ ਕਥਿਤ ਅਪਮਾਨ ਕਰਨ ਦੇ ਦੋਸ਼ 'ਚ ਨਿਊਜ਼ੀਲੈਂਡ ਦੇ ਇਕ ਬਾਰ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸਨੂੰ ਸ਼ੁੱਕਰਵਾਰ ਨੂੰ ਮਿਆਂਮਰ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਬਾਰ ਦੇ ਫੇਸਬੁੱਕ ਪੇਜ 'ਤੇ ਪ੍ਰਚਾਰ ਵਾਲੇ ਪੋਸਟਰ ਤੋਂ ਬੁੱਧ ਧਰਮ ਦੀ ਬਹੁਲਤਾ ਵਾਲੇ ਇਸ ਦੇਸ਼ 'ਚ ਸੋਸ਼ਲ ਮੀਡੀਆ 'ਤੇ ਰੋਸ ਪੈਦਾ ਹੋ ਗਿਆ। ਪੁਲਸ ਨੇ ਦੱਸਿਆ ਕਿ ਮਿਆਂਮਰ ਦੇ ਧਾਰਮਿਕ ਵਿਭਾਗ ਦੇ ਇਕ ਅਧਿਕਾਰੀ ਦੀ ਸ਼ਿਕਾਇਤ ਤੋਂ ਬਾਅਦ ਜਨਰਲ ਮੈਨੇਜਰ ਫਿਲਿਪ ਬਲੈਕਵੁੱਡ, ਮਾਲਿਕ ਤੁਨ ਤੁਰੀਨ ਅਤੇ ਮੈਨੇਜਰ ਹਤੂਤ ਕੋਕੋ ਲਵੀਨ ਨੂੰ ਵੀਰਵਾਰ ਨੂੰ ਪੁੱਛਗਿੱਛ ਲਈ ਪੁਲਸ ਹਿਰਾਸਤ 'ਚ ਲਿਆ ਗਿਆ ਅਤੇ ਬਾਰ ਨੂੰ ਬੰਦ ਕਰਵਾ ਦਿੱਤਾ ਗਿਆ।
ਯਾਂਗੂਨ ਦੂਤਘਰ ਇਲਾਕੇ 'ਚ ਹਾਲ 'ਚ ਖੁੱਲ੍ਹੇ ਤਪਾਸ ਰੇਸਤਰਾਂ ਅਤੇ ਨਾਈਟ ਕਲੱਬ ਵੀ ਗੈਸਟਰੋ ਬਾਰ ਦੇ ਪੋਸਟ 'ਚ ਬੁੱਧ ਨੂੰ ਡੀ.ਜੇ.ਹੈਡਫੋਨ ਪਾਏ ਹੋਏ ਦਿਖਾਇਆ ਗਿਆ। ਯਾਂਗੂਨ ਦੀ ਬਹਾਨ ਟਾਊਨਸ਼ਿਪ ਦੇ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਫਿਲਿਪ ਦੇ ਬਿਆਨ ਅਨੁਸਾਰ ਉਹ ਆਪਣੇ ਬਾਰ ਦਾ ਪ੍ਰਚਾਰ ਕਰ ਰਿਹਾ ਸੀ। ਇਹ ਧਰਮ ਦਾ ਅਪਮਾਨ ਹੈ। ਇਸ ਲਈ ਉਸਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ।
ਨਹੀਂ ਰੀਸਾਂ ਚੀਨ ਦੀਆਂ, ਨੋਟ ਸਾੜ ਪੈਦਾ ਕਰ ਰਿਹੈ ਬਿਜਲੀ
NEXT STORY