ਨਵੀਂ ਦਿੱਲੀ - ਕਰਮਚਾਰੀ ਰਾਜ ਬੀਮਾ ਨਿਗਮ (ਈ. ਐੱਸ. ਆਈ. ਸੀ.) ਨੇ ਆਪਣੇ ਕੰਮਕਾਜ ਦੀਆਂ ਸੰਭਾਵਨਾਵਾਂ ਵਧਾਉਣ ਲਈ ਈ-ਬਿੱਜ ਪਲੇਟਫਾਰਮ ਨਾਲ ਆਪਣੇ-ਆਪ ਨੂੰ ਜੋੜਿਆ ਹੈ, ਜਿਸ ਨਾਲ ਕਰਮਚਾਰੀ ਈ. ਐੱਸ. ਆਈ. ਸੀ. ਰਜਿਸਟਰੇਸ਼ਨ ਆਨਲਾਈਨ ਕਰਵਾ ਸਕਣਗੇ। ਈ-ਬਿੱਜ ਪੋਰਟਲ ਦਾ ਕੰਮਕਾਜੀ ਉਦਯੋਗਿਕ ਨੀਤੀ ਅਤੇ ਸੰਵਰਧਨ ਵਿਭਾਗ, ਵਣਜ ਮੰਤਰਾਲਾ ਕਰ ਰਿਹਾ ਹੈ। ਈ. ਐੱਸ. ਆਈ. ਸੀ. ਇਸ ਪੋਰਟਲ ਨਾਲ ਆਪਣੀਆਂ ਸੇਵਾਵਾਂ ਨੂੰ ਜੋੜਨ ਵਾਲਾ ਪਹਿਲਾ ਸੰਗਠਨ ਹੈ। ਇਸ ਕਦਮ ਨਾਲ ਕਰਮਚਾਰੀਆਂ ਨੂੰ ਰਜਿਸਟਰੇਸ਼ਨ 'ਚ ਹੋਣ ਵਾਲੀਆਂ ਦਿੱਕਤਾਂ ਦੂਰ ਹੋਣਗੀਆਂ ਅਤੇ ਸਮਾਂ ਵੀ ਬਚੇਗਾ। ਈ-ਬਿੱਜ ਰਾਹੀਂ ਈ. ਐੱਸ. ਆਈ. ਸੀ. ਤਹਿਤ ਰਜਿਸਟਰੇਸ਼ਨ ਦੀਆਂ ਵੈੱਬ ਸੇਵਾਵਾਂ ਦੀ ਸ਼ੁਰੂਆਤ ਅੱਜ ਰੋਜ਼ਗਾਰ ਮੰਤਰੀ ਬੰਡਾਰੂਦੱਤਾਤ੍ਰੇਅ ਨੇ ਕੀਤੀ।
ਚੀਨ ਤੋਂ ਥੋਕ ਦਵਾਈਆਂ ਦੀ ਡੰਪਿੰਗ 'ਤੇ ਲਗਾਮ ਲਗਾਏਗੀ ਸਰਕਾਰ
NEXT STORY